ਨਕੋਦਰ, 21 ਅਪ੍ਰੈਲ (ਗੁਰਵਿੰਦਰ ਸਿੰਘ)-ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਤੇ ਭਾਸ਼ਨ ਕਲਾ ਨੂੰ ਨਿਖਾਰਨ ਲਈ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਟੋਰੀ ਟੈਲਿੰਗ ਤੇ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਇੰਟਰ ਹਾਊਸ ਡੈਕਲਾਮੇਸ਼ਨ ਮੁਕਾਬਲਾ ਕਰਵਾਇਆ | ਮੁਕਾਬਲੇ ਦੇ ਸੰਬੰਧ ਵਿਚ ਸਕੂਲ ਪਿ੍ੰਸੀਪਲ ਡਾ. ਪੰਕਜ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਵਿਅਕਤੀਤਵ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਸਟੋਰੀ ਟੈਲਿੰਗ ਮੁਕਾਬਲੇ ਵਿਚ ਪਹਿਲੀ ਜਮਾਤ 'ਚੋਂ ਸਾਂਝ ਨੇ ਪਹਿਲਾ, ਮੁਬਾਰਕ ਨੇ ਦੂਜਾ ਤੇ ਅੰਸ਼ਿਕਾ ਨੇ ਤੀਜਾ ਸਥਾਨ ਹਾਸਿਲ ਕੀਤਾ, ਦੂਜੀ ਜਮਾਤ 'ਚੋਂ ਰਣਵੀਰ ਨੇ ਪਹਿਲਾ, ਗੁਰਫ਼ਤਹਿ ਤੇ ਅਦਿੱਤਯ ਨੇ ਦੂਜਾ ਤੇ ਨਮਨ ਨੇ ਤੀਜਾ ਸਥਾਨ ਹਾਸਿਲ ਕੀਤਾ, ਤੀਜੀ ਜਮਾਤ 'ਚੋਂ ਗੁਰਸਿਮਰਨ ਨੇ ਪਹਿਲਾਂ, ਹਰੀਤਿਕਾ ਨੇ ਦੂਜਾ ਤੇ ਹਰਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਚÏਥੀ ਜਮਾਤ 'ਚੋਂ ਰÏਣਕ ਚੰਦਰ ਪਹਿਲਾ, ਲਵਨੀਤ ਕÏਰ ਸੰਧੂ ਦੂਜਾ ਤੇ ਪੀਹੂ ਸ਼ਰਮਾ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਹੀ ਪੰਜਵੀਂ ਜਮਾਤ 'ਚੋਂ ਐੱਸਟਰ ਨੇ ਪਹਿਲਾ, ਦਰਪਨ ਕÏਰ ਦੂਜਾ ਤੇ ਕਰਮਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇੰਟਰ-ਹਾਊਸ ਡੈਕਲਾਮੇਸ਼ਨ ਦੀ ਸਬ-ਜੂਨੀਅਰ ਕੈਟਾਗਰੀ ਵਿਚੋਂ ਅਵਨੀਤ ਕÏਰ ਪਹਿਲਾ, ਸਰਗੁਨਪ੍ਰੀਤ ਦੂਜਾ ਤੇ ਗੁਰਲੀਨ ਕÏਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੂਨੀਅਰ ਕੈਟਾਗਰੀ ਵਿਚੋਂ ਗਗਨਪ੍ਰੀਤ ਕÏਰ ਨੇ ਪਹਿਲਾ, ਚੇਤਨਾ ਦੂਜਾ ਤੇ ਪ੍ਰਥਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਕੈਟਾਗਰੀ 'ਚੋਂ ਗੁਰਮਹਿਰ ਨੇ ਪਹਿਲਾ, ਹਰਮਾਇਨੀ ਨੇ ਦੂਜਾ ਤੇ ਪਵਨੀਤ ਕÏਰ ਨੇ ਤੀਜਾ ਸਥਾਨ ਹਾਸਿਲ ਕੀਤਾ | ਹਾਊਸਵਾਈਜ਼ ਡੈਕਲਾਮੇਸ਼ਨ ਨਤੀਜੇ ਵਿਚ ਭਗਤ ਹਾਊਸ ਨੇ ਪਹਿਲਾ, ਅਜ਼ਾਦ ਹਾਊਸ ਦੂਜਾ ਤੇ ਕਰਤਾਰ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮÏਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਮੈਡਮ ਜਯੋਤੀ ਸ਼ਰਮਾ ਤੇ ਐੱਮ. ਡੀ. ਮਿਸਟਰ ਸ਼ਿਵਮ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਵਿਚ ਸਟੇਜ ਦਾ ਡਰ ਘਟਦਾ ਹੈ | ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |