ਜਲੰਧਰ, 25 ਅਪ੍ਰੈਲ (ਸ਼ੈਲੀ)-ਮਾਂ ਬਗਲਾ ਮੁਖੀ ਜੈਅੰਤੀ ਮੌਕੇ ਜਲੰਧਰ ਵਿਖੇ ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ ਵਿਖੇ ਮਨਾਈ ਗਈ | ਮਾਂ ਬੰਗਲਾਮੁਖੀ ਜੈਅੰਤੀ ਦੌਰਾਨ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ, ਭਗਵਾਨ ਵਾਲਮੀਕਿ ਵੈਲਫੇਅਰ ਟਰੱਸਟ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਤੇ ਭਾਰਤੀ ਜਨਤਾ ਪਾਰਟੀ ਐਸ. ਸੀ. ਮੋਰਚਾ ਪੰਜਾਬ ਦੇ ਉਪ ਪ੍ਰਧਾਨ ਵਿਪਨ ਸੱਭਰਵਾਲ ਆਪਣੇ ਸਾਥੀਆਂ ਸਮੇਤ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਮਾਂ ਬੰਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਮਾਂ ਬੰਗਲਾਮੁਖੀ ਧਾਮ ਦੇ ਸੰਸਥਾਪਕ ਨਵਜੀਤ ਭਾਰਦਵਾਜ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਿਪਨ ਸੱਭਰਵਾਲ ਨੇ ਸਾਰੀ ਸੰਗਤ ਨੂੰ ਮਾਂ ਬੰਗਲਾਮੁਖੀ ਜੈਅੰਤੀ ਦੀ ਵਧਾਈ ਦਿੱਤੀ | ਇਸ ਮੌਕੇ ਅਸ਼ੋਕ ਭੀਲ, ਜਤਿੰਦਰ ਨਿੱਕਾ, ਰਾਜੀਵ ਗੋਰਾ, ਗੁਲਜ਼ਾਰ ਖੋਸਲਾ, ਸੰਦੀਪ ਲੱਕੀ, ਗੌਰਵ ਜੀ. ਕੇ., ਚੇਤਨ ਨਾਹਰ ਆਦਿ ਪਹੁੰਚੇ |