15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗੁਰਦੁਆਰਾ ਸ੍ਰੀ ਗੁਰੂ ਅਮਰਦਾਸ, ਡਿਫੈਂਸ ਕਾਲੋਨੀ ਵਿਖੇ ਹੋਇਆ ਕਵੀ ਦਰਬਾਰ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਜਲੰਧਰ, 2 ਮਈ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਅਮਰਦਾਸ, ਡਿਫੈਂਸ ਕਾਲੋਨੀ-ਦਸ਼ਮੇਸ਼ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਦੀਵਾਨ ਸਜਾਏ ਜਾ ਰਹੇ ਹਨ | ਇਸ ਤਹਿਤ ਅੱਜ ਰਾਤ ਸਮੇਂ ਕਵੀ ਦਰਬਾਰ ਕਰਵਾਇਆ ਗਿਆ, ਜਿਸ 'ਚ ਪੰਥ ਪ੍ਰਸਿੱਧ ਕਵੀਆਂ ਨੇ ਆਪਣੀਆਂ ਰਚਨਾਵਾਂ ਦੁਆਰਾ ਗੁਰਉਸਤਤ ਕੀਤੀ | ਕਵੀ ਰਛਪਾਲ ਸਿੰਘ 'ਪਾਲ' ਨੇ ਆਪਣੀ ਬੁਲੰਦ ਆਵਾਜ਼ 'ਚ ਕਵਿਤਾ ਪੜ੍ਹ ਕੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਨਿਹਚਾ ਰੱਖਣ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਿਦਕ ਅਪਣਾਉਣ ਦੀ ਪ੍ਰੇਰਣਾ ਦਿੱਤੀ | ਕਵਿੱਤਰੀ ਬੀਬੀ ਜਤਿੰਦਰ ਕੌਰ 'ਅਨੰਦਪੁਰੀ' ਨੇ ਆਪਣੀ ਰਚਨਾ ਜ਼ਰੀਏ ਗੁਰੂ ਨਾਲ ਪਿਆਰ ਦਿਖਾਉਂਦੇ ਹੋਏ, ਉਨ੍ਹਾਂ ਦੇ ਜੀਵਨ ਬਾਰੇ ਬਹੁਤ ਹੀ ਰੋਚਕ ਢੰਗ ਨਾਲ ਵਖਿਆਣ ਕੀਤਾ | ਦਲਬੀਰ ਸਿੰਘ ਰਿਆੜ ਅਤੇ ਇੰਜੀਨੀਅਰ ਕਰਮਜੀਤ ਸਿੰਘ 'ਨੂਰ' ਨੇ ਆਪਣੀਆਂ ਰਚਨਾਵਾਂ ਦੁਆਰਾ ਸੰਗਤ ਦੇ ਦਿਲਾਂ 'ਤੇ ਗਹਿਰੀ ਛਾਪ ਛੱਡੀ | ਸਟੇਜ ਸਕੱਤਰ ਦੀ ਸੇਵਾ ਡਾ. ਸੁਖਬੀਰ ਸਿੰਘ ਵਲੋਂ ਬਾਖ਼ੂਬੀ ਨਿਭਾਈ ਗਈ, ਜਿਨ੍ਹਾਂ ਜਿੱਥੇ ਕਵੀਆਂ ਦੀ ਪਛਾਣ ਕਰਵਾਈ, ਉੱਥੇ ਸੰਗਤ ਨੂੰ ਗੁਰ ਇਤਿਹਾਸ ਤੋਂ ਵੀ ਜਾਣੂ ਕਰਵਾਇਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ ਨੇ ਸਾਰੇ ਕਵੀਆਂ ਅਤੇ ਸਮਾਗਮ ਦੌਰਾਨ ਪਹੁੰਚੇ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੌਂਸਲਰ ਅਨੂਪ ਕੌਰ, ਕੌਂਸਲਰ ਕੁੰਵਰ ਸਰਤਾਜ ਸਿੰਘ, ਬੇਅੰਤ ਸਿੰਘ ਸਰਹੱਦੀ, ਹਰਪ੍ਰੀਤ ਸਿੰਘ ਸਚਦੇਵਾ, ਡਾ. ਤਰਲੋਕ ਸਿੰਘ, ਹਰਪ੍ਰੀਤ ਸਿੰਘ (ਅੰਮਿ੍ਤ ਕੰਪਿਊਟਰ), ਅਵਤਾਰ ਸਿੰਘ ਵਾਲੀਆ, ਪਿ੍ੰਸ ਸੰਧੂ, ਜਤਿੰਦਰ ਸਿੰਘ ਬਾਹੀਆ, ਸੁਲੱਖਣ ਸਿੰਘ ਕੰਗ, ਇੰਦਰ ਮੋਹਣ ਸਿੰਘ, ਹਰਬਲਬੀਰ ਸਿੰਘ, ਜਸਵਿੰਦਰ ਸਿੰਘ ਲਾਲੀ, ਸਤਿੰਦਰ ਪਾਲ ਸਿੰਘ, ਸੁਰਿੰਦਰ ਸਿੰਘ ਸੈਣੀ, ਅਜੀਤ ਸਿੰਘ, ਮਹੀਪਾਲ ਸਿੰਘ, ਸਿਮਰਨਜੀਤ ਸਿੰਘ, ਗੁਰਦੇਵ ਸਿੰਘ ਗਿੱਲ, ਸੂਚਾ ਸਿੰਘ, ਟੀ.ਐੱਸ. ਖਹਿਰਾ, ਗੁਰਮੀਤ ਸਿੰਘ ਅਰਨੇਜਾ, ਬੀਬੀ ਪ੍ਰਕਾਸ਼ ਕੌਰ, ਚਰਨਪ੍ਰੀਤ ਕੌਰ, ਕੁਲਵਿੰਦਰ ਜੀਤ ਕੌਰ, ਪਰਮਿੰਦਰ ਕੌਰ ਭਮਰਾ, ਹਰਜੀਤ ਕੌਰ, ਹਰਿੰਦਰ ਕੌਰ ਸੈਣੀ, ਮਨਿੰਦਰ ਕੌਰ, ਚਰਨਜੀਤ ਕੌਰ, ਸੁਖਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਇਕ ਦੀ ਮੌਤ, 3 ਜ਼ਖ਼ਮੀ ਅਗਲੀ ਖ਼ਬਰ ਜ਼ਿਲ੍ਹੇ 'ਚ ਹੁਣ ਤੱਕ 4,67,198 ਮੀਟਿ੍ਕ ਟਨ ਕਣਕ ਦੀ ਹੋਈ ਖ਼ਰੀਦ
Ad Position 24