15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖ਼ਮੀ ਕਰ ਕੇ 18000 ਰੁਪਏ ਲੁੱਟੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਲਾਂਬੜਾ, 2 ਮਈ (ਗੁਰਮੇਲ ਸਿੰਘ)-ਕੱਲ੍ਹ ਥਾਣਾ ਲਾਂਬੜਾ ਦੇ ਅਧੀਨ ਆਉਂਦੇ ਇਲਾਕੇ ਵਿੱਚੋਂ ਚਿੱਟੇ ਦਿਨ 3 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਦੁਕਾਨਦਾਰ ਨੂੰ ਜ਼ਖਮੀ ਕਰਕੇ ਉਸ ਪਾਸੋਂ ਤਕਰੀਬਨ 18000 ਨਗਦੀ ਲੁੱਟ ਕੇ ਫਰਾਰ ਹੋ ਗਏ ਇਸ ਸਬੰਧੀ ਪੀੜਿਤ ਅਰਵਿੰਦਰ ਮਿੱਤਲ ਵਾਸੀ ਪਿੰਡ ਕਲਿਆਣਪੁਰ ਨੇ ਦੱਸਿਆ ਕਿ ਉਹ ਪਿੰਡ ਕਲਿਆਣਪੁਰ ਵਿੱਚ ਮਿੱਤਲ ਕਲਾਥ ਹਾਊਸ ਨਾਮਕ ਦੁਕਾਨ ਚਲਾਉਂਦਾ ਹੈ ਇਸ ਦੇ ਨਾਲ ਨਾਲ ਉਹ ਫੇਰੀ ਲਾ ਕੇ ਪਿੰਡਾਂ ਵਿੱਚ ਵੀ ਕੱਪੜਾ ਵੇਚਦਾ ਹੈ ਪੈਰ ਕਰੀਬ 1.30 ਵਜੇ ਉਹ ਫੇਰੀ ਲਗਾ ਕੇ ਪਿੰਡ ਲੱਲੀਆਂ ਤੋਂ ਆਪਣੀ ਐਕਟੀਵਾ ਰਾਹੀਂ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਜਦੋਂ ਉਹ ਉਸਾਰੀ ਅਧੀਨ ਪਿੰਡ ਲੱਲੀਆਂ ਦੇ ਫਲਾਈ ਓਵਰ ਦੇ ਨਜਦੀਕ ਪਹੁੰਚਿਆ ਤਾਂ ਪਿੱਛਿਓਾ ਆ ਰਹੇ 3 ਨÏਜਵਾਨਾਂ ਨੇ ਮੈਨੂੰ ਹਥਿਆਰ ਦਿਖਾ ਕੇ ਰੋਕ ਲਿਆ ਜਿੰਨਾ ਵਿੱਚ ਇੱਕ ਸਰਦਾਰ ਦੋ ਮੋਨੇ ਨÏਜਵਾਨਾਂ ਉਹਨਾਂ ਨੇ ਦਾਤਰ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਦੇ ਸੱਟਾਂ ਵੀ ਲੱਗੀਆਂ ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਉਸ ਪਾਸੋਂ ਤਕਰੀਬਨ 18000 ਲੁੱਟ ਲੈ ਅਤੇ ਲਾਂਬੜਾ ਵੱਲ ਨੂੰ ਫਰਾਰ ਹੋ ਗਏ ਪੀੜਤ ਵੱਲੋਂ ਇਸ ਵਾਰਦਾਤ ਦੀ ਸੂਚਨਾ ਲਾਂਬੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਗੱਲ ਦੀ ਮੰਗ ਕੀਤੀ ਗਈ ਹੈ ਕਿ ਇਸ ਘਟਨਾ ਦੀ ਜਾਂਚ ਕਰਕੇ ਮੁਜ਼ਰਮਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਧਨ ਨੇ ਗੋਲਡ ਵਾਲਟ ਕੀਤਾ ਲਾਂਚ : ਭਾਰਤੀਆਂ ਨੂੰ ਐਕਸਚੇਂਜ ਤੋਂ ਸਿੱਧਾ ਸੋਨਾ ਅਤੇ ਚਾਂਦੀ ਖਰੀਦਣ ਦੇ ਯੋਗ ਬਣਾਉਂਦਾ ਹੈ... ਅਗਲੀ ਖ਼ਬਰ ਨਿਊ ਰੂਬੀ ਹਸਪਤਾਲ ਵਿਖੇ ਬਾਲ ਰੋਗ ਅਤੇ ਨਿਓਨੈਟੋਲੋਜੀ ਯੂਨਿਟ ਦੀ ਸ਼ੁਰੂਆਤ <br/>
Ad Position 24