ਜਲੰਧਰ, 2 ਮਈ (ਸ਼ਿਵ)-ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਜੋਣੀ ਨੇ ਕੰਪਨੀਆਂ ਵਲੋਂ ਵਪਾਰਕ ਕੀਮਤ 1000 ਰੁਪਏ ਦੇ ਕਰੀਬ ਮਹਿੰਗਾ ਕਰਨ ਦੇ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਮਹਿੰਗਾਈ ਵਧੇਗੀ ਤੇ ਲੋਕਾਂ 'ਤੇ ਇਸ ਦਾ ਸਿੱਧਾ ਭਾਰ ਪਏਗਾ | ਉਨਾਂ ਕਿਹਾ ਕਿ ਇਸ ਦੀ ਕੀਮਤ ਵਧਣ ਨਾਲ ਆਮ ਛੋਟੇ ਰੇਹੜੀਆਂ ਵਾਲੇ ਅਤੇ ਹੋਰ ਕਾਰੋਬਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ ਕਿਉਂਕਿ ਖਾਣੇ ਹੋਰ ਮਹਿੰਗੇ ਹੋਣ ਨਾਲ ਕਈ ਗਾਹਕ ਵੀ ਉਨਾਂ ਤੋਂ ਟੁੱਟਣਗੇ | ਉਨਾਂ ਕਿਹਾ ਕਿ ਕੀਮਤਾਂ ਵਿਚ ਐਨਾ ਵਾਧਾ ਨਹੀਂ ਕਰਨਾ ਚਾਹੀਦਾ ਸੀ |