15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜ਼ਿਲ੍ਹਾ ਤੇ ਸੈਸ਼ਨ ਜੱਜ ਪਿ੍ਆ ਸੂਦ ਨੇ ਯੂਨੀਕ ਹੋਮ ਦਾ ਕੀਤਾ ਦੌਰਾ, ਗੋਦ ਲੈਣ ਦੀ ਪ੍ਰਕਿਰਿਆ ਦਾ ਲਿਆ ਜਾਇਜ਼ਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਜਲੰਧਰ, 2 ਮਈ (ਜਤਿੰਦਰ ਪੰਮੀ)-ਜ਼ਿਲ੍ਹੇ 'ਚ ਨਵੇਂ ਆਏ ਜ਼ਿਲ੍ਹਾ ਤੇ ਸੈਸ਼ਨ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਿ੍ਆ ਸੂਦ ਨੇ ਸਨਿਚਰਵਾਰ ਨੂੰ ਨਕੋਦਰ ਰੋਡ ਸਥਿਤ ਯੂਨੀਕ ਹੋਮ ਦਾ ਦੌਰਾ ਕੀਤਾ | ਇਸ ਦੌਰਾਨ ਉੁਨ੍ਹਾਂ ਦੇ ਨਾਲ ਰਾਹੁਲ ਕੁਮਾਰ ਸੀ.ਜੇ.ਐਮ-ਕਮ-ਸਕੱਤਰ ਡੀ.ਐਲ.ਐਸ.ਏ. ਵੀ ਮੌਜੂਦ ਸਨ | ਇਸ ਦੌਰੇ ਦਾ ਮੁੱਖ ਉਦੇਸ਼ ਸੰਸਥਾ ਵਿੱਚ ਰਹਿ ਰਹੇ ਬੱਚਿਆਂ ਦੇ ਰਹਿਣ-ਸਹਿਣ, ਵਿਦਿਅਕ ਸਹੂਲਤਾਂ ਅਤੇ ਉਨ੍ਹਾਂ ਦੀ ਮਾਨਸਿਕ ਤੇ ਭਾਵਨਾਤਮਕ ਸਿਹਤ ਦਾ ਮੁਲਾਂਕਣ ਕਰਨਾ ਸੀ | ਮਾਨਯੋਗ ਜੱਜ ਨੇ ਸੰਸਥਾ ਵਿੱਚ ਰਹਿ ਰਹੇ 55 ਬੱਚਿਆਂ ਨਾਲ ਪਿਆਰ ਭਰਿਆ ਸਮਾਂ ਬਿਤਾਇਆ | ਉਨ੍ਹਾਂ ਬੱਚਿਆਂ ਦੇ ਰੋਜ਼ਾਨਾ ਕੰਮਾਂ, ਸਿਹਤ ਦੇ ਮਿਆਰਾਂ ਅਤੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਿੱਖਿਆ ਦੀ ਗੁਣਵੱਤਾ ਵਿੱਚ ਡੂੰਘੀ ਦਿਲਚਸਪੀ ਦਿਖਾਈ | ਇਸ ਦੌਰੇ ਦੌਰਾਨ ਨੇ ਨਿੱਜੀ ਤੌਰ 'ਤੇ 9 ਪੈਂਡਿੰਗ ਗੋਦ ਲੈਣ ਦੇ ਕੇਸਾਂ ਦੀ ਸਮੀਖਿਆ ਕੀਤੀ | ਟੀਮ ਵੱਲੋਂ ਸੰਸਥਾ ਦੀ ਰਸੋਈ, ਰਿਹਾਇਸੀ ਕਮਰਿਆਂ (ਡਾਰਮਿਟਰੀਆਂ) ਤੇ ਮਨੋਰੰਜਨ ਖੇਤਰਾਂ ਦਾ ਵੀ ਨਿਰੀਖਣ ਕੀਤਾ ਗਿਆ ਤਾਂ ਜੋ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਤੇ ਸੁਰੱਖਿਆ) ਐਕਟ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ | ਯੂਨੀਕ ਹੋਮ ਦੇ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਜੱਜ ਪਿ੍ਆ ਸੂਦ ਨੇ ਕਿਹਾ ਕਿ ਨਿਆਂਪਾਲਿਕਾ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸੰਸਥਾਗਤ ਦੇਖਭਾਲ ਵਿੱਚ ਰਹਿਣ ਵਾਲੇ ਹਰ ਬੱਚੇ ਨੂੰ ਪਰਿਵਾਰ ਵਰਗਾ ਮਾਹੌਲ ਮਿਲੇ | ਉਨ੍ਹਾਂ ਨੇ ਸੰਸਥਾ ਦੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਸਥਾ ਦੀ ਮੁਖੀ ਪਦਮਸ਼੍ਰੀ ਬੀਬੀ ਪ੍ਰਕਾਸ਼ ਕੌਰ ਤੇ ਵੀ ਹਾਜ਼ਰ ਸਨ | ਡੀ.ਐਲ.ਐਸ. ਏ. ਦੇ ਸਕੱਤਰ ਰਾਹੁਲ ਕੁਮਾਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਜਿਹੀਆਂ ਸੰਸਥਾਵਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਵਿੱਚ ਸਰਗਰਮ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬੱਚਾ ਪ੍ਰਕਿਰਿਆ ਦੀ ਦੇਰੀ ਕਾਰਨ ਲੋੜ ਤੋਂ ਵੱਧ ਸਮਾਂ ਸੰਸਥਾਗਤ ਦੇਖਭਾਲ ਵਿੱਚ ਨਾ ਰਹੇ | ਇਸ ਮੌਕੇ ਜਗਨ ਨਾਥ ਸੀਨੀਅਰ ਸਹਾਇਕ ਡੀ.ਐੱਲ.ਐੱਸ. ਏ. ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਨੇ ਸਵੈ-ਗਣਨਾ ਦੀ ਆਨਲਾਈਨ ਪ੍ਰਕਿਰਿਆ ਕੀਤੀ ਮੁਕੰਮਲ ਅਗਲੀ ਖ਼ਬਰ ਅਰਬਨ ਅਸਟੇਟ ਫੇਜ਼-1, 2 ਕੋਲ ਰੇਲਵੇ ਆਰ.ਯੂ.ਬੀ. ਦੀ ਉਸਾਰੀ ਦਾ ਕੰਮ ਸ਼ੁਰੂ
Ad Position 24