15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਮਿਸ਼ਨਰੇਟ ਪੁਲਿਸ ਦੇ 17 ਅਧਿਕਾਰੀ ਹੋਏ ਸੇਵਾਮੁਕਤ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਜਲੰਧਰ, 2 ਮਈ (ਜਤਿੰਦਰ ਪੰਮੀ)- ਕਮਿਸ਼ਨਰੇਟ ਪੁਲਿਸ 'ਚ ਸੇਵਾਵਾਂ ਦੇ ਰਹੇ 17 ਅਧਿਕਾਰੀ ਵੀਰਵਾਰ ਨੂੰ ਸੇਵਾਮੁਕਤ ਹੋ ਗਏ | ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ ਦੇ ਸਨਮਾਨ 'ਚ ਪੁਲਿਸ ਲਾਈਨ ਵਿਖੇ ਵਿਸ਼ੇਸ਼ ਵਿਦਾਇਗੀ ਸਮਾਗਮ ਕੀਤਾ ਗਿਆ, ਜਿਸ ਦੌਰਾਨ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕਰਦਿਆਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਨਾਲ ਏ.ਡੀ.ਸੀ.ਪੀ. (ਹੈਡਕੁਆਰਟਰ) ਸੁਖਵਿੰਦਰ ਸਿੰਘ ਤੇ ਏ.ਸੀ.ਪੀ. (ਹੈੱਡਕੁਆਰਟਰ) ਕਰਨੈਲ ਸਿੰਘ ਵੀ ਮੌਜੂਦ ਸਨ | ਸੀ.ਪੀ. ਧੰਨਪ੍ਰੀਤ ਕੌਰ ਤੇ ਹੋਰ ਅਧਿਕਾਰੀਆਂ ਨੇ ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ ਦੀ ਲੰਬੀ ਸੇਵਾ, ਸਮਰਪਣ ਤੇ ਵਿਭਾਗ ਪ੍ਰਤੀ ਦਿੱਤੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਦੇ ਨਾਲ ਹੀ ਸੇਵਾਮੁਕਤੀ ਤੋਂ ਬਾਅਦ ਦੀ ਸੁਖਮਈ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ | ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ 'ਚ 2 ਇੰਸਪੈਕਟਰ, 3 ਸਬ-ਇੰਸਪੈਕਟਰ ਅਤੇ 12 ਏ.ਐਸ.ਆਈ. ਸ਼ਾਮਿਲ ਹਨ, ਜਿਨ੍ਹਾਂ ਨੇ ਕਮਿਸ਼ਨਰੇਟ ਪੁਲਿਸ ਦੇ ਵੱਖ-ਵੱਖ ਥਾਣਿਆਂ, ਯੂਨਿਟਾਂ ਤੇ ਸ਼ਾਖਾਵਾਂ 'ਚ ਨਿਸ਼ਠਾ, ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਸੇਵਾਵਾਂ ਨਿਭਾਈਆਂ ਹਨ | ਇਸ ਮੌਕੇ ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਐਨ.ਐਮ.ਐਮ.ਐਸ ਪ੍ਰੀਖਿਆ 'ਚ ਧੰਨੋਵਾਲੀ ਸਕੂਲ ਦੇ ਲੜਕਿਆਂ ਨੇ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਪਿ੍ੰਸੀਪਲ ਦਿਵਸ ਮਨਾਇਆ <br/>
Ad Position 24