15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਉਲੰਪੀਅਨ ਵਰਿੰਦਰ ਸਿੰਘ ਮਹਿਲਾ ਹਾਕੀ ਟੂਰਨਾਮੈਂਟ 'ਚੋਂ ਬੀ. ਐਸ. ਐਫ. ਜਲੰਧਰ ਬਣੀ ਚੈਂਪੀਅਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਜਲੰਧਰ, 2 ਮਈ (ਡਾ.ਜਤਿੰਦਰ ਸਾਬੀ)-ਬੀ. ਐਸ. ਐਫ. ਜਲੰਧਰ ਨੇ ਰਾਊਾਡ ਗਲਾਸ ਖਾਲਸਾ ਕਾਲਜ ਅਕੈਡਮੀ ਜਲੰਧਰ ਨੂੰ ਸਖਤ ਮੁਕਾਬਲੇ ਮਗਰੋਂ ਪੈਨਲਟੀ ਸ਼ੂਟ ਆਊਟ ਵਿਚ 2-1 ਨਾਲ ਹਰਾ ਕੇ ਚੌਥੇ ਉਲੰਪੀਅਨ ਵਰਿੰਦਰ ਸਿੰਘ 5 ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ | ਬੀ. ਐਸ. ਐਫ. ਦੀ ਕਪਤਾਨ ਰਜਨੀ ਕੇਰਕੇਟਾ ਨੂੰ ਟੂਰਨਾਮੈਂਟ ਦੀ ਬੇਹਤਰੀਨ ਖਿਡਾਰਣ | ਬੀ. ਐਸ. ਐਫ. ਦੀ ਹੀ ਗੋਲਕੀਪਰ ਰਸ਼ਮੀ ਹੋਰੋ ਨੂੰ ਟੂਰਨਾਮੈਂਟ ਦਾ ਬੇਹਤਰੀਨ ਗੋਲਕੀਪਰ | ਰਾਊਾਡ ਗਲਾਸ ਦੀ ਸਵੀਨਾ ਰਾਣੀ ਨੂੰ ਟੂਰਨਾਮੈਂਟ ਦੀ ਸਰਬੋਤਮ ਸਕੋਰਰ | ਬੀ. ਐਸ. ਐਫ. ਦੀ ਅਲੀਨ ਡੁੰਗ ਡੁੰਗ ਨੂੰ ਫਾਈਨਲ ਮੈਚ ਦੀ ਸਰਬੋਤਮ ਖਿਡਾਰਣ ਐਲਾਨਿਆ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਾਕੀ ਪੰਜਾਬ ਦੇ ਪ੍ਰਧਾਨ ਨਿਤੀਨ ਕੋਹਲੀ ਅਤੇ ਜਲੰਧਰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕੀਤੀ | ਇਸ ਮੌਕੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਮੀਨਾ ਪਵਾਰ, ਐਚ. ਐਸ. ਸੰਘਾ, ਇਕਬਾਲ ਸਿੰਘ ਸੰਧੂ, ਰਾਜਵਿੰਦਰ ਸਿੰਘ ਰਾਣਾ (ਇੰਗਲੈਂਡ), ਗਰੇਵਾਲ ਆਸਟਰੇਲੀਆ, ਰਾਜਾ ਯੂਐਸਏ, ਰੁਪਿੰਦਰ ਸਿੰਘ ਰਾਊਾਡ ਗਲਾਸ, ਉਲੰਪੀਅਨ ਵਰਿੰਦਰ ਸਿੰਘ ਦੀ ਧਰਮ ਪਤਨੀ ਮਨਜੀਤ ਕੌਰ, ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਤੇ ਉਨ੍ਹਾਂ ਦੀਆਂ ਧਰਮ ਪਤਨੀਆਂ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਦੀ ਪਿ੍ੰਸੀਪਲ ਸਰਬਜੀਤ ਕੌਰ ਰਾਏ, ਬਲਵਿੰਦਰ ਸਿੰਘ ਵਿੱਕੀ, ਕੁਲਬੀਰ ਸਿੰਘ, ਪਿੰਡ ਧੰਨੋਵਾਲੀ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ, ਕੁਲਵੰਤ ਸਿੰਘ ਵੰਡਰਲੈਂਡ ਤੇ ਹੋਰ ਬਹੁਤ ਸਾਰੇ ਹਾਕੀ ਪ੍ਰੇਮੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਦਵਾਈਆਂ ਵਾਲੀਆਂ ਦੁਕਾਨਾਂ 'ਤੇ ਛਾਪੇਮਾਰੀ <br/> ਅਗਲੀ ਖ਼ਬਰ ਆਮ ਆਦਮੀ ਕਲੀਨਿਕਾਂ ਦੇ ਡਾਕਟਰਾਂ ਨੂੰ ਦਿੱਤੀ 'ਨਵਜੰਮੇ ਬੱਚਿਆਂ ਦੀ ਦੇਖਭਾਲ' ਸੰਬੰਧੀ ਸਿਖਲਾਈ
Ad Position 24