15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿੱਚ ਮਨਾਇਆ 'ਅੰਤਰਰਾਸ਼ਟਰੀ ਮਜ਼ਦੂਰ ਦਿਵਸ'

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਨਕੋਦਰ, 2 ਮਈ (ਗੁਰਵਿੰਦਰ ਸਿੰਘ)-ਵਿਸ਼ਵ ਭਰ ਵਿੱਚ ਕਰਮਚਾਰੀਆਂ ਦੀ ਮਿਹਨਤ ਨੂੰ ਮਾਣ ਦੇਣ ਲਈ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ¢ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿੱਚ ਵੀ ਸਕੂਲ ਦੇ ਕਰਮਚਾਰੀਆਂ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਮਜ਼ਦੂਰ ਦਿਵਸ ਮਨਾਇਆ ਗਿਆ ¢ ਵਿਦਿਆਰਥੀਆਂ ਵੱਲੋਂ ਕਰਮਚਾਰੀਆਂ ਨੂੰ ਸਨਮਾਨ ਅਤੇ ਧੰਨਵਾਦ ਚਿੰਨ੍ਹ ਵਜੋਂ ਹੱਥਾਂ ਨਾਲ ਬਣਾਏ ਸੁੰਦਰ ਕਾਰਡ ਭੇਂਟ ਕੀਤੇ ਗਏ¢ ਸਕੂਲ ਨੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਵਿਅਕਤੀਆਂ ਨੂੰ ਸਨਮਾਨਿਤ ਕਰਨ ਲਈ ਸਪੈਸ਼ਲ ਅਸੈਂਬਲੀ ਦਾ ਆਯੋਜਨ ਕੀਤਾ ਗਿਆ¢ਜਿਨ੍ਹਾਂ ਦੀ ਸਖ਼ਤ ਮਿਹਨਤ ਅਤੇ ਵਚਨਬੱਧਤਾ ਸਕੂਲ ਦੇ ਜੀਵੰਤ ਵਾਤਾਵਰਣ ਵਿੱਚ ਯੋਗਦਾਨ ਪਾਉਂਦੀ ਹੈ¢ਸਾਰਾ ਸਕੂਲ ਸਹਿਯੋਗੀ ਸਟਾਫ਼ ਦੀ ਪ੍ਰਸ਼ੰਸਾ ਅਤੇ ਏਕਤਾ ਦੇ ਵਿਸ਼ਿਆਂ ਨਾਲ ਗੂੰਜਿਆ¢ ਧੰਨਵਾਦ ਦੇ ਚਿੰਨ੍ਹ ਵਜੋਂ, ਸਕੂਲ ਅਧਿਆਪਕਾਂ ਵੱਲੋਂ ਸਹਿਯੋਗੀ ਸਟਾਫ ਨੂੰ 'ਧੰਨਵਾਦ' ਕਾਰਡ ਪੇਸ਼ ਕੀਤੇ¢ ਵਿਦਿਆਰਥੀਆਂ ਵੱਲੋਂ ਪ੍ਰਤਿਭਾ ਅਤੇ ਊਰਜਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਮਜ਼ਦੂਰ ਵਰਗ ਦੇ ਜੀਵਨ 'ਤੇ ਅਧਾਰਿਤ ਰੋਲ ਪਲੇਅ, ਡਾਂਸ, ਧੰਨਵਾਦ ਸਪੀਚ ਪੇਸ਼ ਕੀਤਾ ਗਿਆ, ਜਿਸ ਰਾਹੀਂ ਉਨ੍ਹਾਂ ਦੇ ਕਠਿਨ ਜੀਵਨ ਦੀ ਝਲਕ ਦੇਖਣ ਨੂੰ ਮਿਲੀ¢ਅਧਿਆਪਕਾਂ ਵੱਲੋਂ ਬੱਚਿਆਂ ਨੂੰ ਇਸ ਦਿਵਸ ਨੂੰ ਮਨਾਉਣ ਦਾ ਕਾਰਨ ਅਤੇ ਮਹੱਤਤਾ ਤੋਂ ਜਾਣੂ ਕਰਾਇਆ ਗਿਆ¢ ਵਿਦਿਆਰਥੀਆਂ ਨੂੰ ਇਨ੍ਹਾਂ ਦਾ ਆਦਰ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ ਗਿਆ ਕਿਉਂਕਿ ਇਹ ਬਹੁਤ ਮਿਹਨਤ ਕਰਕੇ ਸਾਡੇ ਲਈ ਅਰਾਮਦਿਕ ਹਾਲਾਤ ਪੈਦਾ ਕਰਦੇ ਹਨ¢ ਸਕੂਲ ਕਰਮਚਾਰੀਆਂ ਨੂੰ ਵੱਖ-ਵੱਖ ਟੈਗਜ਼ ਜਿਵੇਂ ਵਚਨਬੱਧ, ਸਮੇਂ ਦਾ ਪਾਬੰਦ, ਸਮਰਪਿਤ, ਮਿਹਨਤੀ, ਊਰਜਾਵਾਨ, ਦਿਆਲੂ, ਨਿਰਪੱਖ, ਹਸਮੁੱਖ ਆਦਿ ਕੇ ਉਨ੍ਹਾਂ ਦੀ ਹÏਾਸਲਾ ਅਫਜਾਈ ਕੀਤੀ ਗਈ¢

Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਜਥੇਬੰਦੀਆਂ ਵਲੋਂ ਮਜ਼ਦੂਰ ਦਿਵਸ ਮੌਕੇ ਆਪਣੇ ਹੱਕਾਂ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ <br/> ਅਗਲੀ ਖ਼ਬਰ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ 100ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਸਮਾਪਤ <br/>
Ad Position 24