ਜਲੰਧਰ, 4 ਮਈ (ਐੱਮ. ਐੱਸ. ਲੋਹੀਆ)ਆਰ.ਸੀ.ਐੱਫ. ਕਾਲੋਨੀ ਨਕੋਦਰ ਰੋਡ, ਸਾਹਮਣੇ ਐਲਡਿਕੋ ਗ੍ਰੀਨ, ਅੱਡਾ ਖਾਂਬਰਾ ਵਿਖੇ ਹੋਈ ਐਗਜ਼ੈਕਟਿਵ ਮੈਂਬਰਾਂ ਦੀ ਮੀਟਿੰਗ ਦੌਰਾਨ ਜਗਦੀਸ਼ ਸਿੰਘ ਖੋਖਰ ਨੂੰ ਫਿਰ ਤੋਂ ਪ੍ਰਧਾਨ ਚੁਣ ਲਿਆ ਗਿਆ | ਚੁਣੀ ਗਈ ਨਵੀਂ ਕਮੇਟੀ ਦੇ ਸਕੱਤਰ ਗਿਆਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਕ ਵਿਸ਼ੇਸ਼ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜਗਦੀਸ਼ ਸਿੰਘ ਖੋਖਰ ਨੂੰ ਅਗਲੇ 5 ਸਾਲਾਂ ਲਈ ਪ੍ਰਧਾਨ ਚੁਣਨ ਤੋਂ ਇਲਾਵਾ ਬਾਕੀ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ, ਜਿਨ੍ਹਾਂ 'ਚ ਸਤਪਾਲ ਸਿੰਘ ਮੀਤ ਪ੍ਰਧਾਨ, ਨੀਲਮ ਰਾਣੀ ਸਹਾਇਕ ਸਕੱਤਰ ਅਤੇ ਕਿਰਨ ਬਾਲਾ ਖਜ਼ਾਨਚੀ ਚੁਣੇ ਗਏ | ਇਸ ਮੌਕੇ ਰਜਿੰਦਰ ਕੌਰ, ਮਨਿੰਦਰਪਾਲ ਸਿੰਘ ਅਤੇ ਮਨਜੀਤ ਕੌਰ (ਤਿੰਨੋਂ ਐਗਜ਼ੈਕਟਿਵ ਮੈਂਬਰ) ਵੀ ਮੌਜੂਦ ਸਨ |