08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੁਲਿਸ ਨੇ ਨਹੀਂ ਕੀਤੀ ਸੁਣਵਾਈ, ਪੀੜਤਾਂ ਨੇ ਧਰਨਾ ਲਾਉਣ ਦੀ ਦਿੱਤੀ ਚਿਤਾਵਨੀ <br/>

Ad Position 21
No active advertisement
ਥਾਣਾ ਡਵੀਜ਼ਨ ਨੰਬਰ-7 ਦੇ ਬਾਹਰ ਪੁਲਿਸ ਵਲੋਂ ਸੁਣਵਾਈ ਨਾ ਕੀਤੇ ਜਾਣ ਬਾਰੇ ਦੱਸਦੇ ਹੋਏ ਪੀੜਤ ਟਰਾਲੀ ਚਾਲਕ ਪੰਚੂ, ਸੰਨੀ ਤੇ ਸਾਥੀ | ਤਸਵੀਰ-ਮੁਨੀਸ਼ | <br/> 05-05-2026
ਜਲੰਧਰ, 4 ਮਈ (ਜਤਿੰਦਰ ਪੰਮੀ)-ਟੱਕਰ ਦੌਰਾਨ ਜ਼ਖ਼ਮੀ ਹੋਏ ਨਗਰ ਨਿਗਮ ਦੇ ਠੇਕੇਦਾਰ ਦੇ ਟਰਾਲੀ ਚਾਲਕ ਨੇ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ 'ਤੇ ਸੁਣਵਾਈ ਨਾ ਕੀਤੇ ਜਾਣ ਦਾ ਦੋਸ਼ ਲਾਏ ਹਨ ਓਧਰ ਠੇਕੇਦਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੀ ਸੁਣਵਾਈ ਨਾ ਹੋਈ ਤਾਂ ਧਰਨਾ ਲਾਉਣਗੇ | ਇਸ ਸੰਬੰਧੀ ਗੱਲਬਾਤ ਕਰਦਿਆਂ ਪੀੜਤ ਨਿਗਮ ਠੇਕੇਦਾਰ ਦੀ ਟਰੈਕਟਰ-ਟਰਾਲੀ ਚਲਾਉਣ ਵਾਲੇ ਪੰਚੂ ਵਾਸੀ 120 ਫੁੱਟੀ ਰੋਡ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਉਹ ਆਪਣੇ ਸਾਥੀ ਸੰਨੀ ਤੇ ਹੋਰ ਨਾਲ ਥਾਣਾ ਸੱਤ ਨੰਬਰ 'ਚ ਪੈਂਦੇ ਗੜ੍ਹਾ ਦੇ ਪੈਟਰੋਲ ਪੰਪ ਕੋਲੋਂ ਦੁਕਾਨਾਂ ਤੋਂ ਕੂੜਾ ਟਰਾਲੀ 'ਚ ਪਾ ਰਹੇ ਸਨ | ਇਸ ਦੌਰਾਨ ਕਾਰ ਸਵਾਰ ਨੇ ਟਰਾਲੀ 'ਚ ਟੱਕਰ ਮਾਰ ਦਿੱਤੀ ਤੇ ਫਰਾਰ ਹੋ ਗਿਆ | ਉਨ੍ਹਾਂ ਨੇ ਹਾਦਸੇ ਬਾਰੇ ਕੰਟਰੋਮ ਨੂੰ ਸੂਚਨਾ ਦਿੱਤੀ ਤਾਂ ਪੀ.ਸੀ.ਆਰ. ਦੇ ਮੁਲਾਜ਼ਮ ਆ ਗਏ | ਉਨ੍ਹਾਂ ਨੇ ਨੰਬਰ ਨੋਟ ਕਰ ਲਿਆ ਤੇ ਕਿਹਾ ਕਿ ਪਹਿਲਾਂ ਸਿਵਲ ਹਸਪਤਾਲ 'ਚ ਇਲਾਜ ਕਰਵਾਓ ਤੇ ਬਾਅਦ 'ਚ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾ ਦੇਣਾ | ਪੀੜਤ ਪੰਚੂ ਤੇ ਸਾਥੀਆਂ ਨੇ ਦੱਸਿਆ ਕਿ ਇਲਾਜ ਕਰਵਾਉਣ ਉਪਰੰਤ ਉਹ ਥਾਣੇ ਗਏ ਪਰ ਉਥੇ ਕਿਸੇ ਨੇ ਸੁਣਵਾਈ ਨਹੀਂ ਕੀਤੀ | ਉਹ ਐਤਵਾਰ ਵੀ ਗਏ ਪਰ ਫਿਰ ਵਾਪਸ ਭੇਜ ਦਿੱਤਾ ਗਿਆ | ਸੋਮਵਾਰ ਨੂੰ ਉਹ ਫਿਰ 9 ਵਜੇ ਉਥੇ ਪੁੱਜੇ ਪਰ ਕਈ ਘੰਟੇ ਖੜ੍ਹੇ ਰਹਿਣ ਦੇ ਬਾਵਜੂਦ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਤੇ ਨਾ ਹੀ ਉਨ੍ਹਾਂ ਸ਼ਿਕਾਇਤ ਦਰਜ ਕੀਤੀ ਗਈ | ਓਧਰ ਨਿਗਮ ਦੇ ਠੇਕੇਦਾਰ ਸਤਪਾਲ ਗਿੱਲ, ਜਿਨ੍ਹਾਂ ਕੋਲ ਉਕਤ ਨੌਜਵਾਨ ਕੰਮ ਕਰਦੇ ਹਨ, ਨੇ ਕਿਹਾ ਕਿ ਜੇਕਰ ਗਰੀਬ ਬੰਦੇ ਦੀ ਪੁਲਿਸ ਸੁਣਵਾਈ ਨਹੀਂ ਕਰੇਗੀ ਤਾਂ ਉਹ ਕਿੱਥੇ ਜਾਣ | ਠੇਕੇਦਾਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਕੱਲ੍ਹ ਤੱਕ ਸੁਣਵਾਈ ਨਾ ਕੀਤੀ ਤਾਂ ਬੁੱਧਵਾਰ ਨੂੰ ਉਹ ਥਾਣਾ ਡਵੀਜ਼ਨ-7 ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ | ਓਧਰ ਜਦੋਂ ਇਸ ਮਾਮਲੇ ਬਾਰੇ ਥਾਣਾ ਇੰਚਾਰਜ ਰਮੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿ ਕੋਈ ਸ਼ਿਕਾਇਤ ਦੇਣ ਆਇਆ ਹੋਵੇ ਤਾਂ ਕਾਰਵਾਈ ਨਾ ਹੋਵੇ ਫਿਰ ਵੀ ਉਹ ਸਾਰੇ ਮਾਮਲੇ ਦੀ ਜਾਂਚ ਕਰਨਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਜ਼ਿਲ੍ਹੇ ਦੇ 6 ਪਿੰਡਾਂ 'ਚ ਮਾਡਲ ਪੇਂਡੂ ਖੇਡ ਮੈਦਾਨ ਵਰਚੂਅਲੀ ਲੋਕਾਂ ਨੂੰ ਸਮਰਪਿਤ ਹਲਕਾ ਵਿਧਾਇਕਾ... ਅਗਲੀ ਖ਼ਬਰ ਪੱਛਮੀ ਬੰਗਾਲ ਦੀ ਜਿੱਤ ਭਾਜਪਾ ਵਲੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਇੱਕ ਨਿਮਰ ਸ਼ਰਧਾਂਜਲੀ-ਅਰੁਣ ਖੁਰਾਣਾ
Ad Position 24