08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੇਂਟ ਸੋਲਜਰ ਲਾਅ ਕਾਲਜ 'ਚ ਡਿਗਰੀ ਵੰਡ ਸਮਾਗਮ ਕਰਵਾਇਆ ਕੁੱਲ 200 ਤੋਂ ਵੱਧ ਵਿਦਿਆਰਥੀਆਂ ਨੇ ਡਿਗਰੀਆਂ ਕੀਤੀਆਂ ਪ੍ਰਾਪਤ <br/>

Ad Position 21
No active advertisement
ਡਿਗਰੀ ਮਿਲਣ ਉਪਰੰਤ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀ | ਤਸਵੀਰਾਂ-ਮੁਨੀਸ਼ <br/> 05-05-2026
ਜਲੰਧਰ, 4 ਮਈ (ਪਵਨ ਖਰਬੰਦਾ)-ਸੇਂਟ ਸੋਲਜਰ ਲਾਅ ਕਾਲਜ, ਐਨ.ਆਈ.ਟੀ. ਜਲੰਧਰ ਦੇ ਨਜ਼ਦੀਕ 'ਚ ਡਿਗਰੀ ਸਮਾਰੋਹ ਬੜੇ ਜੋਸ਼ ਅਤੇ ਸ਼ਾਨ ਨਾਲ ਮਨਾਇਆ ਗਿਆ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ਜਸਟਿਸ ਕੁਲਦੀਪ ਸਿੰਘ (ਚੇਅਰਮੈਨ ਪੁਲਿਸ ਕੰਪਲੇਂਟ ਕਮੇਟੀ, ਚੰਡੀਗੜ੍ਹ), ਕਾਲਜਾਂ ਦੇ ਐੱਮ.ਡੀ. ਮਨਹਰ ਅਰੋੜਾ ਅਤੇ ਵੀਨਾ ਦਾਦਾ (ਪਿ੍ੰਸੀਪਲ ਸੇਂਟ ਸੋਲਜਰ ਕੋ-ਐਡ ਕਾਲਜ) ਸ਼ਾਮਿਲ ਹੋਏ¢ ਉਨ੍ਹਾਂ ਦਾ ਸਵਾਗਤ ਕਾਲਜ ਦੇ ਡਾਇਰੈਕਟਰ ਐੱਸ.ਸੀ. ਸ਼ਰਮਾ ਅਤੇ ਸਾਰੇ ਸਟਾਫ ਮੈਂਬਰਾਂ ਵੱਲੋਂ ਗਰਮਜੋਸ਼ੀ ਨਾਲ ਕੀਤਾ ਗਿਆ¢ ਕਾਰਜਕ੍ਰਮ ਦੀ ਸ਼ੁਰੂਆਤ ਸਵ. ਅਨੀਲ ਚੋਪੜਾ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਅਤੇ ਜੋਤ ਪ੍ਰਜਵਲਿਤ ਕਰਕੇ ਕੀਤੀ ਗਈ ¢ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਵਾਹਿਗੁਰੂ ਦਾ ਅਸੀਸ ਪ੍ਰਾਪਤ ਕੀਤਾ¢ ਸਾਲਾਨਾ ਰਿਪੋਰਟ ਪੇਸ਼ ਕਰਦੇ ਹੋਏ ਕਾਲਜ ਡਾਇਰੈਕਟਰ ਐੱਸ.ਸੀ. ਸ਼ਰਮਾ ਨੇ ਸੰਸਥਾ ਦੇ ਸ਼ਾਨਦਾਰ ਸਫਰ ਬਾਰੇ ਜਾਣਕਾਰੀ ਦਿੱਤੀ ¢ ਇਸ ਦÏਰਾਨ ਮੌਜੂਦ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਵਿੱਚ ਚੰਗਾ ਯੋਗਦਾਨ ਦੇਣ ਲਈ ਉਤਸ਼ਾਹਿਤ ਕੀਤਾ¢ ਕੁੱਲ 200 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸੱਤ ਗੋਲਡ ਮੈਡਲਿਸਟ, ਯੂਨੀਵਰਸਿਟੀ ਟੋਪਰ, ਗ੍ਰੈਜੂਏਟਸ ਅਤੇ ਪੰਜ ਸਾਲਾ ਕੋਰਸ ਦੇ ਵਿਦਿਆਰਥੀ ਸ਼ਾਮਿਲ ਸਨ ¢ ਗਰੁੱਪ ਦੀ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੋ ਲੋਕ ਸਫਲ ਹੋਣਾ ਚਾਹੁੰਦੇ ਹਨ, ਉਹ ਕਦੇ ਹਾਰ ਨਹੀਂ ਮੰਨਦੇ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਖੇਤਰ ਵਿੱਚ ਉੱਚੀ ਸੋਚ ਅਤੇ ਹਿੰਮਤ ਨਾਲ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਅਤੇ ਸਫਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ¢

Ad Position 22
No active advertisement
ਪਿਛਲੀ ਖ਼ਬਰ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਦੀ ਹੋਈ ਮੀਟਿੰਗ, ਮੁੱਖ ਮੰਗਾਂ ਸੰਬੰਧੀ ਕੀਤੀ ਵਿਚਾਰ ਮੀਟਿੰਗ 'ਚ ਅਗਲੀ ਰਣਨੀਤ... ਅਗਲੀ ਖ਼ਬਰ ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਖੇਡ ਖੇਤਰ 'ਚ ਵਧੀਆ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਦਾ ਸਨਮਾਨ <br/>
Ad Position 24