ਹੁਣ ਪੁਲਿਸ ਦੇ ਨਾਲ-ਨਾਲ ਨਿੱਜੀ ਕੰਪਨੀ ਵੀ ਕਰੇਗੀ ਗਦਈਪੁਰ ਉਦਯੋਗਿਕ ਖੇਤਰ ਦੀ ਸੁਰੱਖਿਆ
ਅਜੀਤ ਡੈਸਕ
06-05-2026
ਜਲੰਧਰ, 5 ਮਈ (ਜਤਿੰਦਰ ਪੰਮੀ)-ਕੁਝ ਸਾਲ ਪਹਿਲਾਂ ਫੋਕਲ ਪੁਆਇੰਟ ਦੇ ਉਦਯੋਗਾਂ ਦੀ ਸੁਰੱਖਿਆ ਲਈ ਉਦਯੋਗਪਤੀਆਂ ਵਲੋਂ ਆਪਣੇ ਪੱਧਰ 'ਤੇ ਪ੍ਰਾਈਵੇਟ ਸੁਰੱਖਿਆ ਕੰਪਨੀ ਨੂੰ ਜ਼ਿੰਮੇਵਾਰੀ ਸੌਂਪੀ ਸੀ | ਹੁਣ ਗਦਈਪੁਰ ਉਦਯੋਗਿਕ ਖੇਤਰ 'ਚ ਵੀ ਪੁਲਿਸ ਦੇ ਨਾਲ਼-ਨਾਲ਼ ਨਿੱਜੀ ਕੰਪਨੀ ਦੇ ਮੁਲਾਜ਼ਮ ਵੀ ਰਾਤ ਵੇਲੇ ਉਦਯੋਗਾਂ ਦੇ ਬਾਹਰ ਤੇ ਅੰਦਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਤਾਇਨਾਤ ਰਹਿਣਗੇ | ਉਦਯੋਗਿਕ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੇ ਉਦੇਸ਼ ਨਾਲ ਫੈਡਰੇਸ਼ਨ ਆਫ ਇੰਡਸਟਰੀ ਐਂਡ ਟ੍ਰੇਡ ਵੱਲੋਂ ਨਾਈਟ ਪੈਟਰੋਲਿੰਗ ਕੁਇਕ ਰਿਸਪਾਂਸ ਟੀਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸੇਵਾ ਦੇ ਸੰਚਾਲਨ ਲਈ ਸਿਕਿਉਰਟੀ ਕੰਪਨੀ ਨਾਲ ਸਮਝੌਤਾ ਕੀਤਾ ਗਿਆ | ਇਸ ਨਿੱਜੀ ਸੁਰੱਖਿਆ ਸੇਵਾ ਸ਼ੁੱਭ ਆਰੰਭ ਆਮ ਆਦਮੀ ਪਾਰਟੀ ਦੇ ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਵਲੋਂ ਕੀਤਾ ਗਿਆ | ਇਸ ਮੌਕੇ ਅਸ਼ੋਕ ਮੀਣਾ ਏ.ਸੀ.ਪੀ. ਨਾਰਥ ਨੇ ਫੈਡਰੇਸ਼ਨ ਤੇ ਸਿਕਿਉਰਟੀ ਕੰਪਨੀ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਖੇਤਰ ਵਿੱਚ ਨਿਯਮਿਤ ਪੈਟਰੋਲਿੰਗ ਕੀਤੀ ਜਾਵੇਗੀ ਅਤੇ ਸ਼ੱਕੀ ਗਤੀਵਿਧੀਆਂ ਤੇ ਵਿਅਕਤੀਆਂ 'ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ | ਇਸ ਮੌਕੇ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਦੱਸਿਆ ਕਿ ਇਸ ਪਹਿਲ ਦਾ ਮੁੱਖ ਉਦੇਸ਼ ਉਦਯੋਗਾਂ ਨੂੰ ਘੱਟ ਲਾਗਤ 'ਤੇ ਉੱਚ ਪੱਧਰੀ ਸੁਰੱਖਿਆ ਸਹੂਲਤਾਂ ਪ੍ਰਦਾਨ ਕਰਨਾ ਹੈ | ਉਨ੍ਹਾਂ ਦੱਸਿਆ ਗਦਈਪੁਰ, ਬੁਲੰਦਪੁਰ, ਰੰਧਾਵਾ ਮਸੰਦਾ ਅਤੇ ਫੋਕਲ ਪੁਆਇੰਟ ਖੇਤਰ ਦੇ ਲਗਭਗ 150 ਉਦਯੋਗਾਂ ਨੇ ਇਹ ਸੇਵਾ ਅਪਣਾਉਣ ਲਈ ਸਹਿਮਤੀ ਦਿੱਤੀ ਹੈ | ਆਉਣ ਵਾਲੇ ਦਿਨਾਂ 'ਚ ਇਹ ਗਿਣਤੀ ਵੱਧ ਕੇ ਲਗਭਗ 300 ਉਦਯੋਗਾਂ ਤੱਕ ਪਹੁੰਚਣ ਦੀ ਸੰਭਾਵਨਾ ਹੈ | ਪ੍ਰਧਾਨ ਸੁਨੀਲ ਸ਼ਰਮਾ ਨੇ ਦੱਸਿਆ ਕਿ ਸਿਕਿਉਰਟੀ ਕੰਪਨੀ ਵਲੋਂ ਨਾਈਟ ਪੈਟਰੋਲਿੰਗ ਲਈ 6 ਸੁਰੱਖਿਆ ਗਾਰਡ 4 ਮੋਟਰਸਾਈਕਲਾਂ ਤੇ 2 ਗੱਡੀਆਂ ਸਮੇਤ (ਸੁਰੱਖਿਆ ਉਪਕਰਣਾਂ ਨਾਲ ਲੈਸ) ਤਾਇਨਾਤ ਕੀਤੇ ਜਾਣਗੇ | ਹਰ ਉਦਯੋਗ ਦੇ ਗੇਟ ਦੀ ਰਾਤ ਸਮੇਂ ਦੋ ਵਾਰ (ਰਾਤ 12 ਵਜੇ ਤੇ ਸਵੇਰੇ 4 ਵਜੇ) ਵੀਡੀਓ ਰਿਕਾਰਡਿੰਗ ਕਰਕੇ ਸੰਬੰਤਿ ਉਦਯੋਗ ਮਾਲਕ ਨੂੰ ਵਟਸਐਪ ਰਾਹੀਂ ਭੇਜੀ ਜਾਵੇਗੀ | ਇਸ ਤੋਂ ਇਲਾਵਾ ਪੈਟਰੋਲਿੰਗ ਦੌਰਾਨ ਸ਼ੱਕੀ ਗਤੀਵਿਧੀਆਂ ਤੇ ਵਿਅਕਤੀਆਂ ਦੀ ਜਾਂਚ ਵੀ ਯਕੀਨੀ ਬਣਾਈ ਜਾਵੇਗੀ | ਪ੍ਰਧਾਨ ਸੁਨੀਲ ਸ਼ਰਮਾ ਨੇ ਅੱਗੇ ਕਿਹਾ ਕਿ ਫੈਡਰੇਸ਼ਨ ਨੇੜਲੇ ਭਵਿੱਖ ਵਿੱਚ ਉਦਯੋਗਿਕ ਖੇਤਰਾਂ ਦੇ ਸਾਰੇ ਐਂਟਰੀ ਤੇ ਐਗਜ਼ਿਟ ਪੁਆਇੰਟਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਜਿਸ ਨਾਲ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਹੋਵੇਗਾ | ਪ੍ਰੋਗਰਾਮ ਵਿੱਚ ਕੌਂਸਲਰ ਅਮਿਤ ਢੱਲ, ਵਿਜੈ ਭਾਟੀਆ, ਅਜੈ ਅਗਰਵਾਲ, ਅਮਰਜੀਤ ਭਾਟੀਆ, ਨਵਨੀਤ ਕੁਮਾਰ, ਨਵਦੀਪ ਕੁਮਾਰ, ਰਾਜੀਵ ਜੈਰਾਥ, ਗੋਲਡੀ ਪ੍ਰਭਾਕਰ, ਸੁਰਿੰਦਰ ਸਿੰਘ, ਦਰਸ਼ਨ ਸਿੰਘ, ਸੁਭਾਸ਼ ਅਗਰਵਾਲ, ਰਾਕੇਸ਼ ਅਗਰਵਾਲ, ਮਨਿੰਦਰ ਸ਼ਰਮਾ, ਯੋਗੇਸ਼ ਸ਼ਰਮਾ, ਸੰਦੀਪ ਮਹਾਜਨ, ਸੰਦੀਪ ਸ਼ਾਰਦਾ, ਵਿਸ਼ਾਲ ਸ਼ਰਮਾ, ਵਿਸ਼ਾਲ ਗੁਪਤਾ, ਗਿੱਲ ਭਾਜੀ, ਸੁਨੀਲ ਅਗਰਵਾਲ, ਮੰਗਲ ਸਿੰਘ ਸ਼ੇਖਾਵਤ, ਮਲਕੀਅਤ ਸਿੰਘ, ਅਰੁਣ ਕੋਹਲੀ, ਰਮਨ ਕਾਲਰਾ, ਵਿੱਕੀ ਖੁੱਲਰ, ਨਵਦੀਪ ਬੇਦੀ, ਅਰੁਣ ਸ਼ਰਮਾ, ਅਸ਼ੋਕ, ਰਾਜਨ ਗੁਪਤਾ, ਗੌਤਮ ਸ਼ਰਮਾ, ਚੇਤਨ ਸ਼ਰਮਾ, ਕਪਿਲ ਸ਼ਰਮਾ, ਸਾਹਿਲ ਚੌਧਰੀ ਅਤੇ ਫੋਕਲ ਪੁਆਇੰਟ ਚੌਕੀ ਇੰਚਾਰਜ ਅਵਤਾਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ