15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਧਮਾਕੇ 'ਚ ਆਈ.ਈ.ਡੀ. ਦੀ ਵਰਤੋਂ ਤੇ ਐਕਟਿਵਾ ਨੇੜੇ ਸ਼ੱਕੀ ਵਿਅਕਤੀ ਦੇ ਹੋਣ ਦਾ ਖਦਸ਼ਾ, ਹਰ ਪੱਖ ਤੋਂ ਜਾਂਚ ਜਾਰੀ

Ad Position 21
No active advertisement
ਅਜੀਤ ਡੈਸਕ 06-05-2026
ਜਲੰਧਰ, 5 ਮਈ (ਜਤਿੰਦਰ ਪੰਮੀ, ਸ਼ੈਲੀ)-ਮੰਗਲਵਾਰ ਸ਼ਾਮ ਨੂੰ ਬੀਐੱਸਐੱਫ ਹੈੱਡਕੁਆਟਰ ਦੇ ਮੁੱਖ ਗੇਟ ਦੇ ਬਾਹਰਵਾਰ ਹੋਏ ਧਮਾਕੇ ਦੀ ਜਾਂਚ 'ਚ ਲੱਗੇ ਅਧਿਕਾਰੀਆਂ ਨੇ ਬੇਸ਼ੱਕ ਧਮਾਕੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਪਰ ਮੌਕੇ 'ਤੇ ਪੁੱਜੇ ਕੁਝ ਹੋਰ ਅਧਿਕਾਰੀਆਂ ਨੇ ਦੱਬੀ ਜ਼ਬਾਨ 'ਚ ਕਿਹਾ ਕਿ ਜਿਸ ਤਰ੍ਹਾਂ ਦਾ ਇਹ ਧਮਾਕਾ ਹੋਇਆ ਹੈ, ਇਸ 'ਚ ਆਈਈਡੀ ਦੀ ਵਰਤੋਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ | ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਟਿਆਲਾ ਜ਼ਿਲ੍ਹੇ 'ਚ ਰੇਲਵੇ ਟਰੈਕ 'ਤੇ ਵੀ ਧਮਾਕਾ ਹੋਇਆ ਸੀ, ਜਿਸ ਵਿਚ ਕੁਝ ਲੋਕਾਂ ਨੂੰ ਗਿ੍ਫਤਾਰ ਵੀ ਕੀਤਾ ਗਿਆ ਹੈ | ਕੁਝ ਲੋਕਾਂ ਵਲੋਂ ਇਸ ਘਟਨਾ ਨੂੰ ਵੀ ਅੱਤਵਾਦੀ ਸਰਗਰਮੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ | ਓਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਉਥੇ ਪੁੱਜੇ ਤਾਂ ਬੀਐੱਸਐੱਫ ਜਵਾਨਾਂ ਨੇ ਉਸ ਦੇ ਪੁੱਤਰ ਨੂੰ ਅੰਦਰ ਬਿਠਾਇਆ ਹੋਇਆ ਸੀ | ਉਸ ਨੂੰ ਮਿਲਣ ਦਿੱਤਾ ਗਿਆ ਤਾਂ ਗੁਰਪ੍ਰੀਤ ਨੇ ਦੱਸਿਆ ਕਿ ਜਦੋਂ ਪਾਰਸਲ ਦੇ ਕੇ ਵਾਪਸ ਬਾਹਰ ਆਇਆ ਤਾਂ ਉਸ ਨੇ ਐਕਟਿਵਾ ਨੇੜੇ ਇਕ ਸ਼ੱਕੀ ਨੂੰ ਜਾਂਦੇ ਹੋਏ ਦੇਖਿਆ ਸੀ | ਪੁਲਿਸ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ | ਇਸ ਜਾਂਚ 'ਚ ਏ.ਸੀ.ਸੀ. ਪੀਬੀਆਈ ਕਰਾਈਮ ਵਿਜੇ ਕੰਵਰ ਪਾਲ ਵੀ ਪੁੱਜੇ ਹੋਏ ਸਨ ਅਤੇ ਪੁਲਿਸ ਟੀਮਾਂ ਨਾਲ ਰਾਤ ਕਰੀਬ 11.30 ਵਜੇ ਤਕ ਜਾਂਚ 'ਚ ਲੱਗੇ ਹੋਏ ਸਨ |
ਮੁਹੱਲਾ ਵਾਸੀਆਂ ਕਿਹਾ ਕਿ ਗੁਰਪ੍ਰੀਤ ਅਜਿਹਾ ਨਹੀਂ ਹੈ
ਓਧਰ ਘਟਨਾ ਦਾ ਪਤਾ ਲੱਗਦਿਆਂ ਹੀ ਗੁਰਪ੍ਰੀਤ ਦੇ ਮੁਹੱਲਾ ਵਾਸੀ ਤੇ ਰਿਸ਼ਤੇਦਾਰ ਉਥੇ ਪੁੱਜ ਗਏ | ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਮਿਹਨਤੀ ਨੌਜਵਾਨ ਸੀ ਅਤੇ ਉਸ ਦੀ ਕਿਸੇ ਵੀ ਗੈਰ-ਸਮਾਜੀ ਸਰਗਰਮੀ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੀ ਨਹੀਂ ਹੈ | ਇਲਾਕਾ ਵਾਸੀਆਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਐਕਟਿਵਾ 'ਚ ਨੁਕਸ ਪੈਣ ਨਾਲ ਅੱਗ ਲੱਗੀ ਹੋਵੇ ਅਤੇ ਅੱਗ ਕਾਰਨ ਹੀ ਧਮਾਕਾ ਹੋਇਆ ਹੋਵੇ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਪ੍ਰੀਤ ਦੇ ਕਹਿਣ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ ਜਦੋਂ ਉਹ ਅੰਦਰ ਗਿਆ ਸੀ, ਉਸ ਵੇਲੇ ਕਿਸੇ ਸ਼ਰਾਰਤੀ ਅਨਸਰ ਐਕਟਿਵਾ ਧਮਾਕਾਖੇਜ ਸਮੱਗਰੀ ਰੱਖ ਦਿੱਤੀ ਹੋਵੇ | ਉਨ੍ਹਾਂ ਕਿਹਾ ਕਿ ਇਸ ਦੀ ਡੰੂਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਬੇਕਸੂਰ ਨੌਜਵਾਨ ਨਾਲ ਧੱਕਾ ਨਹੀਂ ਹੋਣਾ ਚਾਹੀਦਾ |
ਘਟਨਾ ਸਥਾਨ 'ਤੇ ਪੁੱਜੇ ਵੱਖ-ਵੱਖ ਪਾਰਟੀਆਂ ਦੇ ਆਗੂ
ਧਮਾਕਾ ਹੋਣ ਬਾਰੇ ਪਤਾ ਲੱਗਦਿਆਂ ਹੀ ਜਿੱਥੇ ਆਸ-ਪਾਸ ਦੇ ਲੋਕਾਂ ਤੇ ਰਾਹਗੀਰਾਂ ਦਾ ਤਾਂਤਾ ਲੱਗ ਗਿਆ, ਉਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਉਥੇ ਪੁੱਜਣੇ ਸ਼ੁਰੂ ਹੋ ਗਏ | ਸਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਧਮਾਕੇ ਦੇ ਕਾਰਨਾਂ ਉੱਚ ਪੱਧਰੀ ਤੇ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ | ਜੇਕਰ ਇਹ ਵਿਸਫੋਟਕ ਸਮੱਗਰੀ ਨਾਲ ਕੀਤਾ ਗਿਆ ਧਮਾਕਾ ਹੈ ਤਾਂ ਇਹ ਪੰਜਾਬ ਸਰਕਾਰ ਸਭ ਤੋਂ ਵੱਡੀ ਸੁਰੱਖਿਆ ਅਣਗਹਿਲੀ ਹੈ ਤੇ ਸੂਬੇ 'ਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਫੇਲ੍ਹਸਾਬਤ ਹੋਈ ਹੈ | ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਨੇ ਕਿਹਾ ਕਿ ਅਹਿਮ ਸਥਾਨ ਦੇ ਬਾਹਰ ਧਮਾਕਾ ਹੋਣ ਨਾਲ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ | ਅਜਿਹੀਆਂ ਘਟਨਾਵਾਂ ਨਾਲ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ
ਹੁੰਦੇ ਹਨ | ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ 'ਚ ਗੈਂਗਸਟਰਵਾਦ ਵਧ ਗਿਆ ਹੈ ਅਤੇ ਬੰਬ ਵੀ ਧਮਾਕੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਉਹ ਖੁਦ ਵੀ ਇਸ ਸਥਿਤੀ 'ਚ ਲੰਘੇ ਚੁੱਕੇ ਹਨ, ਜਦੋਂ ਉਨ੍ਹਾਂ ਦੇ ਘਰ ਬਾਹਰ ਗ੍ਰਨੇਡ ਹਮਲਾ ਕੀਤਾ ਗਿਆ ਸੀ | ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਰਾਕੇਸ਼ ਰਾਠੌਰ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਇਲਾਕੇ ਦੇ ਭਾਜਪਾ ਕੌਂਸਲਰ ਪ੍ਰੋ. ਕੰਵਰਸਰਤਾਜ ਸਿੰਘ, ਕੌਂਸਲਰ ਸ਼ੈਰੀ ਚੱਢਾ ਅਤੇ ਹੋਰ ਆਗੂ ਵੀ ਪੁੱਜੇ ਹੋਏ ਸਨ, ਜਿਨ੍ਹਾਂ ਨੇ ਇਸ ਧਮਾਕੇ ਦੀ ਨਿਖੇਧੀ ਕਰਦਿਆਂ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ |
Ad Position 22
No active advertisement
ਪਿਛਲੀ ਖ਼ਬਰ ਟ ੍ਰੈਫਿਕ ਸੁਧਾਰ ਲਈ ਨਗਰ ਨਿਗਮ ਲਗਾਏਗੀ ਨਵੀਆਂ ਲਾਈਟਾਂ <br/> ਅਗਲੀ ਖ਼ਬਰ ਹੁਣ ਪੁਲਿਸ ਦੇ ਨਾਲ-ਨਾਲ ਨਿੱਜੀ ਕੰਪਨੀ ਵੀ ਕਰੇਗੀ ਗਦਈਪੁਰ ਉਦਯੋਗਿਕ ਖੇਤਰ ਦੀ ਸੁਰੱਖਿਆ
Ad Position 24