15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਟ ੍ਰੈਫਿਕ ਸੁਧਾਰ ਲਈ ਨਗਰ ਨਿਗਮ ਲਗਾਏਗੀ ਨਵੀਆਂ ਲਾਈਟਾਂ <br/>

Ad Position 21
No active advertisement
ਅਜੀਤ ਡੈਸਕ 06-05-2026
ਪ੍ਰਾਜੈਕਟ ਲਈ ਨਗਰ ਨਿਗਮ ਵਲੋਂ ਲਗਾਇਆ ਗਿਆ 10 ਕਰੋੜ ਦਾ ਟੈਂਡਰ
ਜਲੰਧਰ, 5 ਮਈ (ਸ਼ਿਵ)-ਨਗਰ ਨਿਗਮ ਸ਼ਹਿਰ ਵਿਚ ਪੁਰਾਣੀਆਂ ਟ੍ਰੈਫਿਕ ਲਾਈਟਾਂ ਨੂੰ ਬਦਲ ਕੇ ਹੁਣ ਨਵੀਆਂ ਹਾਈਟੈੱਕ ਟ੍ਰੈਫਿਕ ਲਾਈਟਾਂ ਲਗਾਉਣ ਜਾ ਰਹੀ ਹੈ | ਇਸ ਲਈ 10 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਟੈਂਡਰ ਲਗਾ ਦਿੱਤਾ ਗਿਆ ਹੈ | ਇੰਟੈਲੀਜੰਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਤਹਿਤ ਸ਼ਹਿਰ ਵਿਚ ਟ੍ਰੈਫਿਕ ਲਾਈਟਾਂ ਲਗਾਈਆਂ ਜਾ ਰਹੀਆਂ ਹਨ | ਸ਼ਹਿਰ ਦੇ ਕਾਫੀ ਭੀੜ ਭਾੜ ਵਾਲੇ 50 ਚੌਕਾਂ ਵਿਚ ਇਨ੍ਹਾਂ ਲਾਈਟਾਂ ਨੂੰ ਲਗਾਇਆ ਜਾ ਰਿਹਾ ਹੈ ਜਿਹੜੀਆਂ ਕਿ ਆਪ ਹੀ ਟ੍ਰੈਫਿਕ ਮੁਤਾਬਕ ਹੀ ਚੱਲਣਗੀਆਂ ਕਿਉਂਕਿ ਸ਼ਹਿਰ ਵਿਚ ਇਸ ਵੇਲੇ ਕਈ ਟ੍ਰੈਫਿਕ ਲਾਈਟਾਂ ਦੀ ਹਾਲਤ ਕਾਫੀ ਖ਼ਰਾਬ ਹੈ | ਨਗਰ ਨਿਗਮ ਵਲੋਂ ਐਲ. ਈ. ਡੀ. ਟ੍ਰੈਫਿਕ ਲਾਈਟਾਂ ਲਗਾਈਆਂ ਜਾਣਗੀਆਂ ਤੇ ਇਨ੍ਹਾਂ ਦਾ ਸੰਪਰਕ ਕੰਟਰੋਲ ਐਂਡ ਕਮਾਨ ਸੈਂਟਰ ਪੁਲਿਸ ਲਾਈਨ ਨਾਲ ਜੁੜਿਆ ਰਹੇਗਾ ਜਿਸ ਤੋਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ 'ਤੇ ਕੰਟਰੋਲ ਵੀ ਰਹੇਗਾ | ਇਹ ਨਵੀਆਂ ਲਾਈਟਾਂ ਦੇ ਲੱਗਣ ਨਾਲ ਜਿੱਥੇ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਸਗੋਂ ਐਂਬੂਲੈਂਸ ਅਤੇ ਫਾਇਰ ਬਿ੍ਗੇਡ ਵਾਲੀਆਂ ਗੱਡੀਆਂ ਲਈ ਇਨ੍ਹਾਂ ਟ੍ਰੈਫਿਕ ਲਾਈਟਾਂ ਤੋਂ ਆਪ ਹੀ ਸਿਗਨਲ ਮਿਲ ਜਾਵੇਗਾ | ਨਵੀਆਂ ਲੱਗਣ ਵਾਲੀਆਂ ਟ੍ਰੈਫਿਕ ਲਾਈਟਾਂ ਗੱਡੀਆਂ ਦੀ ਗਿਣਤੀ ਦੇਖ ਕੇ ਚੱਲਣਗੀਆਂ ਤਾਂ ਜੋ ਲੋਕਾਂ ਨੂੰ ਵੀ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨ ਪਵੇ | ਨਿਗਮ ਵਲੋਂ ਜਿਨਾਂ ਚੌਕਾਂ 'ਤੇ ਨਵੀਆਂ ਲਾਈਟਾਂ ਲਗਾਉਣ ਦਾ ਫ਼ੈਸਲਾ ਕੀਤਾ ਹੈ | ਉਨਾਂ ਵਿਚ ਅੱਡਾ ਬਸਤੀਆਂ ਚੌਕ, ਡਾ. ਅੰਬੇਡਕਰ ਚੌਕ, ਏ.ਪੀ.ਜੇ. ਸਕੂਲ, ਬੀ.ਐਮ.ਸੀ. ਚੌਕ, ਬੀ.ਐੱਸ.ਐਫ. ਚੌਕ, ਚਿੱਕ-ਚਿੱਕ ਚੌਕ, ਚੁਨਮੁਨ, ਸਿਟੀ ਹਸਪਤਾਲ ਚੌਕ, ਕੂਲ੍ਹ ਰੋਡ ਦੇ ਕੋਲ ਚੌਕ, ਡਿਫੈਂਸ ਕਾਲੋਨੀ ਟੀ ਪੁਆਇੰਟ, ਢਿਲਵਾਂ ਰੋਡ ਚੌਕ, ਫੁੱਟਬਾਲ ਚੌਂਕ, ਗੀਤਾ ਮੰਦਰ, ਜੀ. ਪੀ. ਓ. ਚੌਕ, ਗੁਰੂ ਨਾਨਕ ਮਿਸ਼ਨ ਚੌਕ, ਝੰਡੇਵਾਲਾ ਪੀਰ, ਕਪੂਰਥਲਾ ਚੌਂਕ, ਲਾਡੋਵਾਲੀ ਰੋਡ ਟੀ ਪੁਆਇੰਟ, ਲੰਬਾ ਪਿੰਡ ਚੌਂਕ, ਮੈਨਬ੍ਰੋ ਚੌਕ, ਮਕਸੂਦਾਂ ਚੌਕ, ਮਾਡਲ ਟਾਊਨ ਟੀ ਪੁਆਇੰਟ, ਨੰਗਲ ਸ਼ਾਮਾਂ ਚੌਂਕ, ਛੋਟੀ ਬਰਾਦਰੀ ਕੋਲ, ਨਹਿਰੂ ਗਾਰਡਨ ਪੀ. ਐਨ. ਬੀ. ਚੌਕ, ਪਿਮਸ ਦੇ ਸਾਹਮਣੇ, ਪੀ. ਏ. ਪੀ. ਚੌਕ, ਪਟੇਲ ਚੌਕ, ਪਠਾਨਕੋਟ ਬਾਈਪਾਸ ਚੌਕ, ਸ੍ਰੀ ਗੁਰੂ ਰਵਿਦਾਸ ਚੌਕ, ਸਤਲੁਜ ਸਿਨੇਮਾ, ਸੋਡਲ ਮੰਦਰ, ਯੂ. ਈ.-2 ਡਿਸਪੋਜ਼ਲ ਕੋਲ, ਯੂ.ਈ.-2 ਆਈ.ਸੀ.ਆਈ.ਸੀ.ਆਈ. ਕੋਲ, ਵਿਨਾਇਕ ਚੌਂਕ, ਵਰਕਸ਼ਾਪ ਚੌਂਕ, ਆਦਰਸ਼ ਨਗਰ, ਖ਼ਾਲਸਾ ਸਕੂਲ ਟੀ ਪੁਆਇੰਟ, ਰੇਰੂ ਪਿੰਡ ਚੌਂਕ, ਚੁਗਿੱਟੀ ਚੌਂਕ, ਰਾਮਾ ਮੰਡੀ ਚੌਂਕ, ਧੋਗੜੀ ਰੋਡ ਹਾਈਵੇ, ਦੋਆਬਾ ਚੌਂਕ, ਟਰਾਂਸਪੋਰਟ ਨਗਰ, ਫੋਕਲ ਪੁਆਇੰਟ, ਵੇਰਕਾ ਮਿਲਕ ਪਲਾਂਟ, ਕਚਹਿਰੀ ਚੌਂਕ, ਗੁਰੂ ਅਮਰਦਾਸ ਚੌਂਕ, ਡੀ.ਸੀ. ਦਫ਼ਤਰ, ਜੋਤੀ ਚੌਂਕ, ਕਪੂਰਥਲਾ ਰੋਡ-ਨਹਿਰ ਸ਼ਾਮਿਲ ਹੈ |

Ad Position 22
No active advertisement
ਪਿਛਲੀ ਖ਼ਬਰ ਬੈਂਕ ਦੇ ਲਾਕਰ 'ਚ ਰੱਖੇ ਗਹਿਣੇ ਗਾਇਬ, ਮਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ <br/> ਅਗਲੀ ਖ਼ਬਰ ਧਮਾਕੇ 'ਚ ਆਈ.ਈ.ਡੀ. ਦੀ ਵਰਤੋਂ ਤੇ ਐਕਟਿਵਾ ਨੇੜੇ ਸ਼ੱਕੀ ਵਿਅਕਤੀ ਦੇ ਹੋਣ ਦਾ ਖਦਸ਼ਾ, ਹਰ ਪੱਖ ਤੋਂ ਜਾਂਚ ਜਾਰੀ
Ad Position 24