20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਭਾਜਪਾ ਕੌਂਸਲਰਾਂ ਵਲੋਂ ਕੂੜੇ ਤੋਂ ਖਾਦ ਬਣਾਉਣ ਵਾਲੇ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦੀ ਮੰਗ ਕਿਹਾ, ਸੜਕਾਂ 'ਤੇ ਲਗਾਤਾਰ ਵਧ ਰਹੇ ਕੂੜੇ ਦੇ ਢੇਰ <br/>

Ad Position 21
No active advertisement
ਅਜੀਤ ਡੈਸਕ 07-05-2026
ਜਲੰਧਰ 6 ਮਈ (ਸ਼ਿਵ) - ਭਾਜਪਾ ਕੌਂਸਲਰਾਂ ਨੇ ਆਪਣੇ ਕੌਂਸਲਰ ਗਰੁੱਪ ਲੀਡਰ ਮਨਜੀਤ ਸਿੰਘ ਟੀਟੂ ਦੀ ਅਗਵਾਈ ਵਿਚ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਨਾਲ ਮੁਲਾਕਾਤ ਕਰਕੇ ਕੂੜੇ ਤੋਂ ਖਾਦ ਬਣਾਉਣ ਵਾਲੇ ਪ੍ਰਾਜੈਕਟਾਂ ਦੇ ਬੰਦ ਰਹਿਣ ਦਾ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਕੰਮ ਬੰਦ ਹੋਣ ਕਰਕੇ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ¢ ਉਨ੍ਹਾਂ ਦੱਸਿਆ ਕਿ ਜਲੰਧਰ ਦੇ ਦਕੋਹਾ, ਫੋਲੜੀਵਾਲ ਤੇ ਰਾਮਾ ਮੰਡੀ ਖੇਤਰਾਂ ਵਿਚ ਨਗਰ ਨਿਗਮ ਦੇ ਕੂੜੇ ਤੋਂ ਖਾਦ ਬਣਾਉਣ ਵਾਲੇ ਛੋਟੇ-ਛੋਟੇ ਪ੍ਰਾਜੈਕਟ ਲੰਬੇ ਸਮੇਂ ਤੋਂ ਬੰਦ ਹਨ¢ ਇਨ੍ਹਾਂ ਯੂਨਿਟਾਂ 'ਤੇ ਲਗਭਗ 2.32 ਕਰੋੜ ਰੁਪਏ ਖ਼ਰਚ ਕਰਨ ਦੇ ਬਾਵਜੂਦ ਇਨ੍ਹਾਂ ਨੂੰ ਸਹੀ ਢੰਗ ਨਾਲ ਨਹੀਂ ਚਲਾਇਆ ਗਿਆ ਹੈ¢ ਮਸ਼ੀਨਾਂ ਸੁੱਟੀਆਂ ਜਾ ਰਹੀਆਂ ਹਨ ਤੇ ਕੂੜੇ ਦੀ ਖਾਦ ਬਣਾਉਣ ਦੀ ਪ੍ਰਕਿਰਿਆ ਬਿਲਕੁਲ ਬੰਦ ਹੈ ਜਿਸ ਕਰਕੇ ਪ੍ਰਦੂਸ਼ਣ ਫੈਲ ਰਿਹਾ ਹੈ¢ ਭਾਜਪਾ ਕੌਂਸਲਰ ਆਗੂ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਇਸ ਨਾਲ ਵਸਨੀਕਾਂ ਨੂੰ ਕਾਫ਼ੀ ਮੁਸ਼ਕਲ ਹੋ ਰਹੀ ਹੈ ਅਤੇ ਸਫ਼ਾਈ ਪ੍ਰਣਾਲੀ ਪੂਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ¢ ਉਨ੍ਹਾਂ ਇਹ ਵੀ ਕਿਹਾ ਕਿ ਕਾਗ਼ਜ਼ੀ ਕਾਰਵਾਈ ਅਤੇ ਲਾਪਰਵਾਹੀ ਨੇ ਯੋਜਨਾ ਨੂੰ ਠੱਪ ਕਰ ਦਿੱਤਾ ਹੈ | ਨਗਰ ਨਿਗਮ ਦੁਆਰਾ ਖ਼ਰੀਦੀਆਂ ਗਈਆਂ ਮਸ਼ੀਨਾਂ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ | ਇਸ ਮੌਕੇ ਵਾਰਡ ਨੰਬਰ 50 ਦੇ ਕੌਂਸਲਰ ਅਤੇ ਭਾਜਪਾ ਕੌਂਸਲਰ ਪਾਰਟੀ ਦੇ ਆਗੂ ਮਨਜੀਤ ਸਿੰਘ ਟੀਟੂ, ਭਾਜਪਾ ਕੌਂਸਲਰ ਪਾਰਟੀ ਦੇ ਡਿਪਟੀ ਲੀਡਰ ਚੰਦਰਜੀਤ ਕÏਰ ਸੰਧਾ, ਪ੍ਰੋਫੈਸਰ ਕੰਵਰ ਸਰਤਾਜ, ਅਜੇ ਬੱਬਲ, ਰਾਜੀਵ ਢੀਂਗਰਾ, ਦਰਸ਼ਨ ਲਾਲ ਭਗਤ, ਗੁਰਦੀਪ ਸਿੰਘ ਫ਼ੌਜੀ, ਓਮ ਪ੍ਰਕਾਸ਼, ਭਗਵੰਤ ਪ੍ਰਭਾਕਰ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਰਹੀ ਬੀ. ਐੱਸ. ਐੱਫ. ਚੌਕ ਨੇੜੇ ਹੋਏ ਧਮਾਕੇ ਦੀ ਚਰਚਾ, ਜਾਂਚ 'ਚ ਡਟੀਆਂ ਰਹੀਆਂ ਟੀਮਾਂ <br/> ਅਗਲੀ ਖ਼ਬਰ ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਅੱਜ, ਸਵੇਰੇ ਬਾਰਾਦਰੀ ਤੇ ਦੁਪਹਿਰ ਨੂੰ ਆਦਮਪੁਰ 'ਚ ਹੋਣਗੇ ਪ੍ਰੋਗਰਾਮ
Ad Position 24