20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸ਼ਹਿਰ 'ਚ ਰਹੀ ਬੀ. ਐੱਸ. ਐੱਫ. ਚੌਕ ਨੇੜੇ ਹੋਏ ਧਮਾਕੇ ਦੀ ਚਰਚਾ, ਜਾਂਚ 'ਚ ਡਟੀਆਂ ਰਹੀਆਂ ਟੀਮਾਂ <br/>

Ad Position 21
No active advertisement
ਅਜੀਤ ਡੈਸਕ 07-05-2026
ਜਲੰਧਰ, 6 ਮਈ (ਜਤਿੰਦਰ ਪੰਮੀ)-ਮੰਗਲਵਾਰ ਦੇਰ ਸ਼ਾਮ ਮਹਾਨਗਰ ਦੇ ਬੀ. ਐੱਸ. ਐੱਫ. ਚੌਕ ਨੇੜੇ ਸਥਿਤ ਬੀ. ਐੱਸ. ਐੱਫ. ਦੀ ਪੰਜਾਬ ਫਰੰਟੀਅਰ ਦੇ ਹੈਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀ ਗੂੰਜ ਬੁੱਧਵਾਰ ਨੂੰ ਸਾਰਾ ਦਿਨ ਮਹਾਨਗਰ 'ਚ ਪੈਂਦੀ ਰਹੀ, ਜਿੱਥੇ ਇਸ ਧਮਾਕੇ ਨੂੰ ਲੈ ਕੇ ਲੋਕਾਂ ਅੰਦਰ ਚਰਚਾ ਬਣੀ ਰਹੀ, ਉੱਥੇ ਹੀ ਵੱਖ-ਵੱਖ ਜਾਂਚ ਟੀਮਾਂ ਵੀ ਲਗਾਤਾਰ ਜਾਂਚ 'ਚ ਡਟੀਆਂ ਰਹੀਆਂ | ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਬੀ.ਐੱਸ.ਐੱਫ. ਦੇ ਅਧਿਕਾਰੀ ਵੀ ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ | ਓਧਰ ਸਕੂਟਰੀ 'ਤੇ ਆਉਣ ਵਾਲੀ ਡਲਿਵਰੀਮੈਨ ਗੁਰਪ੍ਰੀਤ ਦੀ ਧਮਾਕੇ ਵੇਲੇ ਭੱਜ ਕੇ ਬੀ.ਐੱਸ.ਐੱਫ. ਦੇ ਮੁੱਖ ਗੇਟ ਵਲ ਆਉਣ ਦੀ ਵੀਡੀਓ ਵੀ ਸਵੇਰ ਤੋਂ ਇੰਟਰਨੈੱਟ ਪਲੇਟਫਾਰਮ 'ਤੇ ਵਾਇਰਲ ਹੋ ਰਹੀ ਸੀ | ਓਧਰ ਖਾਲਿਸਤਾਨ ਲਿਬਰੇਸ਼ਨ ਆਰਮੀ ਨਾਂ ਦੀ ਅੱਤਵਾਦੀ ਜਥੇਬੰਦੀ ਦੇ ਲੈਟਰ ਹੈਡ 'ਤੇ ਇਸ ਧਮਾਕੇ ਦੀ ਜ਼ਿੰਮੇਵਾਰੀ ਲੈਣ ਸੰਬੰਧੀ ਸੰਦੇਸ਼ ਵੀ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ | ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਲੈ ਕੇ ਸ਼ਹਿਰ ਅੰਦਰ ਚਰਚਾਵਾਂ ਦਾ ਬਾਜ਼ਾਰ ਸਾਰਾ ਦਿਨ ਗਰਮ ਰਿਹਾ | ਧਮਾਕੇ ਵਾਲੀ ਥਾਂ ਨੇੜੇ ਪੁਲਿਸ ਤੇ ਬੀਐਸਐਫ ਦੀ ਆਮ ਨਾਲੋਂ ਜ਼ਿਆਦਾ ਸਰਗਰਮੀ ਦੇਖ ਕੇ ਉਥੋਂ ਲੰਘਣ ਵਾਲੇ ਰਾਹਗੀਰ ਤੇ ਵਾਹਨਾਂ 'ਚ ਸਵਾਰ ਲੋਕ ਰੁਕ-ਰੁਕ ਝਾਤੀਆਂ ਮਾਰਦੇ ਰਹੇ | ਬਹੁਤ ਸਾਰੇ ਧਮਾਕੇ ਦੀ ਘਟਨਾ ਵੇਲੇ ਹੀ ਵੀਡੀਓ ਬਣਾ-ਬਣਾ ਕੇ ਆਪਣੇ ਫੇਸਬੁੱਕ ਪੇਜਾਂ 'ਚ ਰੀਲਾਂ ਵਜੋਂ ਪਾ ਰਹੇ ਸਨ | ਘਟਨਾ ਦੀ ਜਾਂਚ ਵਿਚ ਲੱਗੀਆਂ ਟੀਮਾਂ ਦੇ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਵੀ ਘਟਨਾ ਸਥਾਨ 'ਤੇ ਨਮੂਨੇ ਇਕੱਤਰ ਕੀਤੇ ਜੋ ਕਿ ਜਾਂਚ ਲਈ ਲੈਬ ਵਿਚ ਭੇਜੇ ਜਾਣੇ ਹਨ | ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਇਸ ਧਮਾਕੇ ਦੀ ਜਾਂਚ ਵਿਚ ਸ਼ਾਮਲ ਹੋਣ ਨਾਲ ਵੀ ਚਰਚਾ ਵਧ ਗਈਆਂ ਹਨ ਤੇ ਇਸ ਨੂੰ ਅੱਤਵਾਦੀ ਘਟਨਾ ਦੇ ਨਾਲ-ਨਾਲ ਪਾਕਿਸਤਾਨ ਦੇ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ | ਬੀ. ਐੱਸ. ਐੱਫ. ਹੈੱਡਕੁਆਰਟਰ ਦੇ ਬਾਹਰ ਘਟਨਾ ਵਾਲੀ ਥਾਂ 'ਤੇ ਪੁਲਿਸ ਦੇ ਉੱਚ ਅਧਿਕਾਰੀਆਂ, ਮੁਲਾਜ਼ਮਾਂ ਤੇ ਵੱਡੀ ਗਿਣਤੀ 'ਚ ਪੁੱਜੇ ਮੀਡੀਆ ਕਰਮੀਆਂ ਕਾਰਨ ਲੁਧਿਆਣੇ ਵਲੋਂ ਆਉਣ ਵਾਹਨਾਂ ਦੀ ਆਵਾਜਾਈ ਵੀ ਰੁਕ-ਰੁਕ ਕੇ ਚੱਲ ਰਹੀ ਸੀ, ਜਿਸ ਨਾਲ ਵਿਚ-ਵਿਚ ਜਾਮ ਵਾਲੀ ਸਥਿਤੀ ਵੀ ਪੈਦਾ ਹੋ ਰਹੀ ਸੀ | ਹਾਲਾਂਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਆਵਾਜਾਈ ਸੁਚਾਰੂ ਬਣਾਉਣ ਲਈ ਪੂਰੀ ਤਰ੍ਹਾਂ ਮੁਸਤੈਦ ਸਨ | ਬੀ. ਐੱਸ. ਐੱਫ. ਚੌਕ ਤੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਾਲੇ ਪਾਸੇ ਕੇਂਦਰੀ ਸੁਰੱਖਿਆ ਬਲ ਦੇ ਜਵਾਨਾਂ ਨਾਲ ਭਰਿਆ ਟਰੱਕ ਵੇਖ ਕੇ ਵੀ ਲੋਕਾਂ ਵੱਖ-ਵੱਖ ਤਰ੍ਹਾਂ ਦੀਆਂ ਕਿਆਸਅਰਾਈਆਂ ਲਾ ਰਹੇ ਸਨ | ਓਧਰ 7 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਹਿਰ 'ਚ ਆਮਦ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਤੇ ਆਦਮਪੁਰ ਵਿਖੇ ਕੀਤੀ ਜਾਣ ਵਾਲੀ ਸ਼ੁਕਰਾਨਾ ਯਾਤਰਾ ਦੇ ਮੱਦੇਨਜ਼ਰ ਦਿਹਾਤੀ ਪੁਲਿਸ ਵੀ ਮੁਸਤੈਦ ਨਜ਼ਰ ਆਈ | ਸ਼ਹਿਰ ਅੰਦਰ ਪੁਲਿਸ ਦੀਆਂ ਗੱਡੀਆਂ ਏਧਰ-ਓਧਰ ਭੱਜਦੀਆਂ ਨਜ਼ਰ ਆ ਰਹੀਆਂ ਸਨ | ਬਾਰਾਂਦਰੀ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਤੇ ਆਦਮਪੁਰ ਨੂੰ ਜਾਣ ਵਾਲੇ ਸਾਰੇ ਰਸਤਿਆਂ 'ਤੇ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖਾਲਸਾ ਕਾਲਜ ਵਿਖੇ 'ਰੀਲ ਡੀਲ' ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਭਾਜਪਾ ਕੌਂਸਲਰਾਂ ਵਲੋਂ ਕੂੜੇ ਤੋਂ ਖਾਦ ਬਣਾਉਣ ਵਾਲੇ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦੀ ਮੰਗ ਕਿਹਾ, ਸੜਕਾਂ 'ਤੇ ਲਗਾਤ...
Ad Position 24