20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕਿ੍ਸ਼ਨ ਲਾਲ ਭਾਟੀਆ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ 'ਚ ਪਹੁੰਚੇ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਆਗੂ <br/>

Ad Position 21
No active advertisement
ਅੰਤਿਮ ਅਰਦਾਸ ਮੌਕੇ ਰਾਜ ਕੁਮਾਰ ਰਾਜੂ ਅਤੇ ਸੁਸ਼ੀਲ ਕੁਮਾਰ ਭਾਟੀਆ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸ਼ਹਿਰ ਦੇ ਪਤਵੰਤੇ | (ਇਨਸੈੱਟ) ਕ੍ਰਿਸ਼ਨ ਲਾਲ ਭਾਟੀਆ | ਤਸਵੀਰਾਂ : ਮੁਨੀਸ਼ <br/> 07-05-2026
ਜਲੰਧਰ, 6 ਮਈ (ਐੱਮ. ਐੱਸ. ਲੋਹੀਆ)-ਸਿਟੀ ਵਾਲਮੀਕਿ ਸਭਾ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਦੇ ਸਤਿਕਾਰਯੋਗ ਚਾਚਾ ਕ੍ਰਿਸ਼ਨ ਲਾਲ ਭਾਟੀਆ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਨਿਰਮਲ ਕੁਟੀਆ, ਮੁਹੱਲਾ ਅਰਜਨ ਨਗਰ, ਜਲੰਧਰ ਵਿਖੇ ਹੋਈ | ਇਸ ਮੌਕੇ ਬਾਬਾ ਗੁਰਵਿੰਦਰ ਪਾਲ ਸਿੰਘ (ਨਿਰਮਲ ਕੁਟੀਆ) ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਨ੍ਹਾਂ ਸੰਗਤ ਨੂੰ ਮਨੁੱਖੀ ਜੀਵਨ ਨੂੰ ਸਫ਼ਲ ਕਰਨ ਲਈ ਪ੍ਰਮਾਤਮਾ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ | ਕ੍ਰਿਸ਼ਨ ਲਾਲ ਭਾਟੀਆ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਅੰਤਿਮ ਅਰਾਦਸ 'ਚ ਸ਼ਾਮਲ ਹੋਣ ਵਾਲਿਆਂ ਨੇ ਰਾਜ ਕੁਮਾਰ ਰਾਜੂ, ਸਵ. ਕ੍ਰਿਸ਼ਨ ਲਾਲ ਦੇ ਲੜਕੇ ਸੁਸ਼ੀਲ ਕੁਮਾਰ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਦੁੱਖ ਸਾਂਝਾ ਕਰਨ ਵਾਲਿਆਂ 'ਚ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਕੌਂਸਲਰ ਸ਼ੈਰੀ ਚੱਢਾ, ਕੌਂਸਲਰ ਅਸ਼ਵਨੀ ਢੰਡ, ਕੌਂਸਲਰ ਨੌਨੀ, ਆਪ ਦੇ ਆਗੂ ਨਿਤਿਨ ਕੋਹਲੀ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਸਿੱਖ ਤਾਲਮੇਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੱਢਾ, ਪਿ੍ੰਸ ਗਰੋਵਰ, ਪਰਮਪ੍ਰੀਤ ਸਿੰਘ ਵਿੱਟੀ, ਮਨੋਜ ਨੰਨ੍ਹਾ, ਸਤਨਾਮ ਬਿੱਟਾ, ਮਨਜਿੰਦਰ ਸਿੰਘ ਜੌਹਲ, ਗੁਰਚਰਨ ਸਿੰਘ ਟੱਕਰ, ਐੱਸ. ਕੇ. ਕਲਿਆਣ, ਰਾਜੇਸ਼ ਭੱਟੀ, ਰਾਜੇਸ਼ ਪਦਮ, ਸੁਭਾਸ਼ ਸੋਂਧੀ, ਪਿੰਦਾ ਭਲਵਾਨ, ਰਮੇਸ਼ ਅਗਰਵਾਲ, ਮੋਹਨ ਚੋਪੜਾ, ਰਾਜਨ ਦੱਤਾ, ਬੋਬੀ ਜੋਸ਼ੀ, ਬੁੱਢਾ ਦੱਲ ਬਾਬਾ ਦੀਪ ਸਿੰਘ ਦਾ ਜਥਾ, ਬੰਟੀ ਮਲਹੌਤਰਾ, ਬੰਟੂ ਸਭਰਵਾਲ, ਸ਼ਮੀ ਲੂਥਰ, ਹਨੀ ਸਹੋਤਾ, ਸੁਸ਼ੀਲ ਕੁਮਾਰ ਰੂਬੀ, ਬਬਲਾ ਭਲਵਾਨ, ਪੰਕਜ ਚੱਢਾ, ਦਰਸ਼ਨ ਕਪੂਰ ਢਿੱਲੂ, ਰਜਿੰਦਰ ਸਿੰਘ ਰੀਹਲ, ਗਗਨ ਮਹਿੰਦਰੂ, ਸੂਰਜ ਲਹੋਰੀਆ, ਨੀਰਜ ਸਭਰਵਾਲ, ਰਾਹੂਲ ਭੱਲਾ, ਸੁਧੀਰ ਭਾਟੀਆ, ਰਿੱਚੀ ਭਾਟੀਆ, ਨਨੂੰ ਭਾਟੀਆ, ਪੰਕਜ ਸਹੋਤਾ, ਸਤਿੰਦਰ ਵਾਲੀਆ, ਅੰਮਿ੍ਤ ਭਾਟੀਆ, ਰੇਨੂੰ ਭਾਟੀਆ, ਆਸ਼ਾ ਭਾਟੀਆ, ਨੀਲਮ ਭਾਟੀਆ, ਰੋਸ਼ਨੀ, ਤਿ੍ਪਤਾ, ਚੇਤਨ, ਸਤਿਆ, ਮਨੀਸ਼ਾ ਭਾਟੀਆ, ਨੀਲਮ ਅਟਵਾਲ, ਪ੍ਰਵੀਨ ਅਟਵਾਲ, ਮਨਜਿੰਦਰ ਸਿੰਘ ਪੱਪੂ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਦਈਪੁਰ ਖੇਤਰ ਦੀਆਂ ਸੜਕਾਂ, ਸਟਰੀਟ ਲਾਈਟਾਂ ਤੇ ਸੀਵਰੇਜ ਪ੍ਰਣਾਲੀ ਬਾਰੇ ਕਰਾਵਾਂਗੇ ਪੜਤਾਲ- ਧੀਰ ਅਗਲੀ ਖ਼ਬਰ ਅੱਜ ਮਰਦਮਸ਼ੁਮਾਰੀ ਲਈ ਕਰਮਚਾਰੀਆਂ ਨੇ ਕਿੱਟ ਲੈ ਕੇ ਹਾਜ਼ਰੀ ਨਾ ਭਰੀ ਤਾਂ ਰੁਕ ਜਾਵੇਗੀ ਤਨਖ਼ਾਹ
Ad Position 24