20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕਣਕ ਦੀ ਢਿੱਲੀ ਚੁਕਾਈ ਤੋਂ ਆੜ੍ਹਤੀ ਅਤੇ ਮਜ਼ਦੂਰ ਪ੍ਰੇਸ਼ਾਨ <br/>

Ad Position 21
No active advertisement
ਇਕ ਮੰਡੀ 'ਚ ਕਣਕ ਦੀਆਂ ਲੱਗੀਆਂ ਧਾਕਾਂ | ਤਸਵੀਰ-ਚਰਨਜੀਤ ਸਿੰਘ ਦੁਸਾਂਝ <br/> 07-05-2026
ਗੁਰਾਇਆ, 6 ਮਈ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਮਾਰਕਿਟ ਕਮੇਟੀ ਆਧੀਨ ਪੈਦੀਆਂ ਮੰਡੀਆਂ 'ਚ ਧੀਮੀ ਗਤੀ ਨਾਲ ਕਣਕ ਦੀ ਚੁਕਾਈ ਤੋਂ ਆੜ੍ਹਤੀ ਅਤੇ ਮਜ਼ਦੂਰ ਕਾਫ਼ੀ ਪ੍ਰੇਸ਼ਾਨ ਹਨ | ਇਸ ਦੀ ਜਾਣਕਾਰੀ ਦਿੰਦੇ ਆੜ੍ਹਤੀ ਜਸਕਰਨ ਪੰਮਾ ਨੇ ਦੱਸਿਆ ਕਿ ਪਿਛਲੇ ਸਾਲ ਇਸ ਚੁਕਾਈ ਦੀ ਧੀਮੀ ਗਤੀ ਰਫ਼ਤਾਰ ਕਾਰਨ ਮਨਸੂਰਪੁਰ ਮੰਡੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਅਤੇ ਕਰੀਬ 90 ਗੱਟੂ ਕਣਕ ਦੇ ਚੋਰੀ ਹੋਏ ਸਨ ਜਿਸ ਦਾ ਖਰਚਾ ਲੇਬਰ ਸਿਰ ਪਿਆ ਸੀ | ਹੁਣ ਤੱਕ ਗੁਰਾਇਆ ਮਾਰਕਿਟ ਕਮੇਟੀ ਆਧੀਨ ਪੈਦੀਆਂ ਮੰਡੀਆਂ 'ਚ ਕੁਲ ਖ੍ਰੀਦ 459494 ਕੁਇੰਟਲ ਹੋਈ ਹੈ ਜਿਸ 'ਚੋਂ ਕਰੀਬ 270730 ਕੁਇਾਂਟਲ ਕਣਕ ਦੀ ਹੀ ਚੁਕਾਈ ਹੋਈ ਹੈ | ਇਸ 'ਚ ਗੁਰਾਇਆ ਮੰਡੀ 'ਚ 269131 ਕੁਇੰਟਲ 'ਚੋਂ 181531 ਕੁਇੰਟਲ, ਦੁਸਾਂਝ ਕਲਾਂ ਮੰਡੀ 'ਚੋਂ 87697 ਕੁਇੰਟਲ 'ਚੋਂ 39592 ਕੁਇੰਟਲ, ਰੁੜਕਾ ਕਲਾਂ ਮੰਡੀ 'ਚੋਂ 73765 ਕੁਇੰਟਲ 'ਚੋਂ 36007 ਕੁਇੰਟਲ ਅਤੇ ਮਨਸੂਰਪੁਰ ਮੰਡੀ 'ਚੋਂ 28901 ਕੁਇੰਟਲ 'ਚੋਂ 15301 ਕੁਇੰਟਲ ਕਣਕ ਦੀ ਚੁਕਾਈ ਹੋਈ ਹੈ | ਇਸ ਸਬੰਧੀ ਠੇਕੇਦਾਰ ਸੂਰਜ ਕਾਮਟ ਨੇ ਦੱਸਿਆ ਕਿ ਜੇਕਰ ਕਣਕ ਦੀ ਚੁਕਾਈ ਇਸ ਰਫ਼ਤਾਰ ਨਾਲ ਰਹੀ ਤਾਂ ਉਸ ਨੇ ਜਿਨ੍ਹਾ ਕਮਾਇਆ ਹੈ ਉਸ ਤੋਂ ਜ਼ਿਆਦਾ ਲੇਬਰ ਦੀ ਰੋਟੀ ਆਦਿ ਤੇ ਲੱਗ ਜਾਣਾ ਹੈ ਅਤੇ ਝੋਨੇ ਦੇ ਸੀਜ਼ਨ ਤੇ ਲੇਬਰ ਨੇ ਪੰਜਾਬ ਆਉਣ ਤੋਂ ਕੰਨੀ ਕਤਰਾਉਣੀ ਹੈ | ਉਨ੍ਹਾਂ ਮੰਗ ਕੀਤੀ ਕਿ ਕਣਕ ਦੀ ਚੁਕਾਈ ਤੁਰੰਤ ਕੀਤੀ ਜਾਵੇ ਕਿਉਕਿ ਇੱਕ ਤਾਂ ਮੌਸਮ ਦਾ ਕੋਈ ਭਰੋਸਾ ਨਹੀਂ ਅਤੇ ਦੂਸਰਾ ਜੋ ਵੀ 'ਸ਼ਾਰਟੇਜ' ਆਦਿ ਹੁੰਦੀ ਹੈ ਉਹ ਲੇਬਰ ਦੇ ਸਿਰ ਮੜ੍ਹ ਦਿੱਤੀ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਨਾਂਅ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ <br/> ਅਗਲੀ ਖ਼ਬਰ ਬਲਾਕ ਨੂਰਮਹਿਲ ਦੇ 35 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਇੱਕ ਕਰੋੜ 19 ਲੱਖ 50 ਹਜ਼ਾਰ ਰੁਪਏ ਦੇ ਫੰਡ ਜਾਰੀ ਕੀਤੇ...
Ad Position 24