ਬਿਲਗਾ, 9 ਮਈ (ਤਜਿੰਦਰ ਕੁਮਾਰ) ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਨÏਜਵਾਨ ਭਾਰਤ ਸਭਾ ਵੱਲੋਂ ਥਾਣਾ ਬਿਲਗਾ ਦੇ ਅੱਗੇ ਰੋਸ ਧਰਨਾ ਦਿੱਤਾ ਗਿਆ¢ ਜਥੇਬੰਦੀਆਂ ਨੇ ਦੋਸ਼ ਲਗਾਇਆ ਕਿ ਥਾਣਾ ਬਿਲਗਾ ਦੇ ਅਧੀਨ ਦਿਨੋ-ਦਿਨ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ, ਪਰ ਪੁਲਿਸ ਵੱਲੋਂ ਢੰਗ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ¢ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਇੱਕ ਕਿਸਾਨ ਦੀਆਂ ਸੱਤ ਮੱਝਾਂ ਚੋਰੀ ਹੋ ਗਈਆਂ ਸਨ, ਇਕ ਵਿਦੇਸ਼ ਰਹਿੰਦੇ ਵਿਅਕਤੀ ਦੇ ਘਰ ਤੋਂ ਸੋਨਾ ਚੋਰੀ ਹੋਇਆ ਅਤੇ ਇੱਕ ਅÏਰਤ ਤੋਂ ਸੋਨੇ ਦੀ ਖੋਹ ਦੀ ਘਟਨਾ ਵੀ ਵਾਪਰੀ¢ ਇਸ ਤੋਂ ਇਲਾਵਾ ਇੱਕ ਫਾਇਨੈਂਸ ਕੰਪਨੀ ਵੱਲੋਂ ਇਕ ਘਰ ਢਾਹੁਣ ਦੇ ਮਾਮਲੇ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ¢ਇਨ੍ਹਾਂ ਮਸਲਿਆਂ ਸਬੰਧੀ 20 ਅਪ੍ਰੈਲ ਨੂੰ ਐੱਸ.ਐੱਚ.ਓ. ਬਿਲਗਾ ਗੁਰਸ਼ਰਨ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ 29 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ¢ ਥਾਣਾ ਮੁਖੀ ਬਿਲਗਾ ਗੁਰਸ਼ਰਨ ਸਿੰਘ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ, ਪਰ ਨਿਰਧਾਰਤ ਸਮੇਂ ਬਾਅਦ ਵੀ ਕਿਸੇ ਮਸਲੇ ਦਾ ਹੱਲ ਨਾ ਹੋਣ ਕਰਕੇ ਜਥੇਬੰਦੀਆਂ ਨੂੰ ਰੋਸ ਧਰਨਾ ਲਗਾਉਣਾ ਪਿਆ¢ਧਰਨੇ ਦÏਰਾਨ ਸਟੇਜ ਸਕੱਤਰ ਦੀ ਡਿਊਟੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਕਮਲ ਸਿੰਘ ਨੇ ਨਿਭਾਈ, ਜਦਕਿ ਪ੍ਰਧਾਨਗੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾ, ਅਤੇ ਨÏਜਵਾਨ ਭਾਰਤ ਸਭਾ ਦੇ ਆਗੂ ਕੁਲਜੀਤ ਸਿੰਘ ਨੇ ਕੀਤੀ¢ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਨਾਮ ਸਿੰਘ ਤੱਗੜ, ਸੁਰਿੰਦਰ ਸਿੰਘ ਕੰਦੋਲਾ, ਮੱਖਣ ਸਿੰਘ, ਬਲਾਕਾ ਦੇ ਪ੍ਰਧਾਨ ਬਚਨ ਸਿੰਘ, ਰਸ਼ਪਾਲ ਸਿੰਘ, ਤਰਸੇਮ ਸਿੰਘ ਕਾਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਚੰਨਣ ਸਿੰਘ, ਅਜੀਤ ਸਿੰਘ ,ਅਤੇ ਨÏਜਵਾਨ ਭਾਰਤ ਸਭਾ ਦੇ ਸੰਦੀਪ ਕੁਮਾਰ ਨੇ ਸੰਬੋਧਨ ਕੀਤਾ¢ਬਾਅਦ ਵਿੱਚ ਐੱਸ.ਐੱਚ.ਓ. ਗੁਰਸ਼ਰਨ ਸਿੰਘ ਨੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੰਦਿਆਂ ਹੋਰ ਸੱਤ ਦਿਨਾਂ ਦਾ ਸਮਾਂ ਮੰਗਿਆ¢ ਜਥੇਬੰਦੀਆਂ ਵੱਲੋਂ ਸਹਿਮਤੀ ਦਿੰਦਿਆਂ ਸੰਘਰਸ਼ ਨੂੰ ਸੱਤ ਦਿਨਾਂ ਲਈ ਅੱਗੇ ਵਧਾ ਦਿੱਤਾ ਗਿਆ¢ ਨਾਲ ਹੀ 15 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਵੀ ਦਿੱਤਾ ਗਿਆ¢