ਜਲੰਧਰ, 11 ਮਈ (ਸ਼ਿਵ)-ਵਰਿਆਣਾ ਡੰਪ 'ਤੇ ਅੱਜ ਅਚਾਨਕ ਪਏ ਕੂੜੇ ਨੂੰ ਅੱਗ ਲੱਗੀ ਜਿਹੜੀ ਕਿ ਕਾਫੀ ਦੇਰ ਤੱਕ ਸੁਲਗਦੀ ਰਹੀ | ਇਸ ਡੰਪ 'ਤੇ ਸ਼ਹਿਰ ਭਰ ਤੋਂ ਕੂੜਾ ਲਿਆ ਕੇ ਸੁੱਟਿਆ ਜਾਂਦਾ ਹੈ, ਜਿਸ ਵਿਚ ਪਲਾਸਟਿਕ ਤੋ ਇਲਾਵਾ ਹੋਰ ਵੀ ਸਮਾਨ ਹੁੰਦਾ ਹੈ ਜਿਸ ਨੂੰ ਕਾਫੀ ਜਲਦੀ ਅੱਗ ਲੱਗ ਜਾਂਦੀ ਹੈ | ਡੰਪ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅੱਗ ਲੱਗਣ ਨਾਲ ਕੋਈ ਹਾਦਸਾ ਨਹੀਂ ਹੋਇਆ ਪਰ ਜਦੋਂ ਇਹ ਅੱਗ ਲੱਗਦੀ ਹੈ ਤਾਂ ਕਾਫੀ ਦੇਰ ਤੱਕ ਸੁਲਗਦੀ ਰਹਿੰਦੀ ਹੈ | ਇਸ ਡੰਪ 'ਤੇ ਕਾਫੀ ਤਰਾਂ ਦਾ ਕੂੜਾ ਪਿਆ ਹੁੰਦਾ ਹੈ ਜਿਸ ਨੂੰ ਚਿੰਗਾਰੀ ਦਿਖਾਉਣ 'ਤੇ ਹੀ ਅੱਗ ਲੱਗ ਜਾਂਦੀ ਹੈ | ਉਂਝ ਇਸ ਕੂੜੇ ਦੇ ਡੰਪ ਦੇ ਹੇਠਾਂ ਕਾਫੀ ਬਣੀਆਂ ਗੈਸਾਂ ਵੀ ਹਨ ਤਾਂ ਜਦੋਂ ਅੱਗ ਲੱਗਦੀ ਹੈ ਤਾਂ ਇਹ ਤੇਜ਼ੀ ਨਾਲ ਫੈਲਦੀ ਹੈ | ਇਸ ਥਾਂ 'ਤੇ ਕਾਫੀ ਪ੍ਰਵਾਸੀ ਵੀ ਕੂੜਾ ਛਾਂਟਣ ਦਾ ਕੰਮ ਕਰਦੇ ਹਨ ਤਾਂ ਕਈ ਬਾਰ ਲੋਕ ਇੱਥੇ ਹੀ ਬੀੜੀਆਂ ਪੀ ਕੇ ਸੁੱਟ ਦਿੰਦੇ ਹਨ ਤਾਂ ਇਸ ਨਾਲ ਕਈ ਬਾਰ ਅੱਗ ਲੱਗ ਦ ਜਾਂਦੀ ਹੈ ਤਾਂ ਇਹ ਕਾਫੀ ਸਮੇਂ ਤੱਕ ਸੁਲਗਦੀ ਰਹਿੰਦੀ ਹੈ | ਨਗਰ ਨਿਗਮ ਨੇ ਇਸ ਡੰਪ ਨੂੰ ਖ਼ਤਮ ਕਰਨ ਲਈ ਕੰਪਨੀ ਨੂੰ ਕੰਮ ਅਲਾਟ ਕੀਤਾ ਹੋਇਆ ਹੈ ਪਰ ਅਜੇ ਇਸ ਨੂੰ ਖ਼ਤਮ ਕਰਨ ਲਈ ਲੰਬਾ ਸਮਾਂ ਲੱਗਣ ਦੀ ਸੰਭਾਵਨਾ ਹੈ |