ਜਲੰਧਰ, 11 ਮਈ (ਐੱਮ. ਐੱਸ. ਲੋਹੀਆ)-ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ, ਜਲੰਧਰ ਦੇ ਜੂਨੀਅਰ ਅਤੇ ਸੀਨੀਅਰ ਵਿੰਗ ਵਿਖੇ ਅੰਤਰਰਾਸ਼ਟਰੀ ਮਾਂ-ਦਿਵਸ ਮਨਾਇਆ ਗਿਆ | ਇਸ ਮੌਕੇ ਹੋਈ ਖ਼ਾਸ ਪ੍ਰਾਰਥਨਾ ਸਭਾ 'ਚ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ, ਉਪਰੰਤ ਗੀਤ, ਭਾਸ਼ਣ, ਕਵਿਤਾਵਾਂ ਅਤੇ ਪੀ.ਪੀ.ਟੀ. ਪ੍ਰਦਰਸ਼ਨ ਤੋਂ ਇਲਾਵਾ ਕਾਰਡ ਆਦਿ ਬਣਾ ਕੇ ਮਾਂ ਦੀ ਮਮਤਾ ਤੇ ਮਹੱਤਤਾ ਨੂੰ ਪੇਸ਼ ਕੀਤਾ | ਜੂਨੀਅਰ ਕੇ.ਜੀ. ਦੇ ਵਿਦਿਆਰਥੀਆਂ ਨੇ ਆਪਣੇ ਮਾਤਾ ਜੀ ਨਾਲ ਮਿਲ ਕੇ 'ਕੁਕਿੰਗ ਵਿਦਆਊਟ ਫਾਇਰ' ਅਤੇ ਇਕ ਖ਼ਾਸ ਪੇਸ਼ਕਾਰੀ 'ਚ ਮਾਂ ਤੇ ਬੱਚੇ ਨੇ ਮਿਲ ਕੇ ਨਿ੍ਤ ਪੇਸ਼ ਕੀਤਾ ਤੇ ਸਭ ਦਾ ਦਿਲ ਜਿੱਤ ਲਿਆ | ਸਕੂਲ 'ਚ ਉਪਸਥਿਤ ਮਾਵਾਂ ਵਲੋਂ ਮੋਹ ਭਿੱਜੇ ਸ਼ਬਦਾਂ ਰਾਹੀਂ ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਕਰਵਾਏ ਗਏ ਮੁਕਾਬਲਿਆਂ 'ਚੋਂ ਜੇਤੂ ਮਾਵਾਂ ਅਤੇ ਵਿਦਿਆਰਥੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ | ਪ੍ਰਧਾਨ ਮਹਿੰਦਰਜੀਤ ਸਿੰਘ, ਕਮੇਟੀ ਮੈਂਬਰਾਂ, ਪਿ੍ੰਸੀਪਲ ਡਾ. ਅਪਰਨਾ ਮਹਿਤਾ ਅਤੇ ਵਾਈਸ ਪਿ੍ੰਸੀਪਲ ਜੈਸਮੀਨ ਕੌਰ ਨੇ ਅੰਤਰਰਾਸ਼ਟਰੀ ਮਾਂ ਦਿਵਸ ਦੀ ਵਧਾਈ ਦਿੰਦੇ ਹੋਏ ਮਾਵਾਂ ਦਾ ਸਕੂਲ ਆਉਣ 'ਤੇ ਧੰਨਵਾਦ ਕੀਤਾ | ਉਨ੍ਹਾਂ ਬੱਚਿਆਂ ਨੂੰ ਹਮੇਸ਼ਾਂ ਮਾਤਾ-ਪਿਤਾ ਦਾ ਸਤਿਕਾਰ ਕਰਨ ਤੇ ਆਗਿਆਕਾਰੀ ਬਣਨ ਦੀ ਪ੍ਰੇਰਣਾ ਦਿੱਤੀ |