10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵਲੋਂ ਥਾਣਾ ਮਹਿਤਪੁਰ ਬਾਹਰ ਧਰਨਾ ਪ੍ਰਦਰਸ਼ਨ ਸਿਆਸੀ ਸ਼ਹਿ 'ਤੇ ਕੀਤੇ ਪਰਚੇ ਰੱਦ ਕੀਤੇ ਜਾਣ-ਕਿਸਾਨ ਆਗੂ, ਸਰਕਾਰ ਅਤੇ ਪ੍ਰਸ਼ਾਸਨ ਮੁਰਦਾਬਾਦ ਦੇ ਲਗਾਏ ਨਾਅਰੇ <br/>

Ad Position 21
No active advertisement
ਅਜੀਤ ਡੈਸਕ 12-05-2026
ਮਹਿਤਪੁਰ, 11 ਮਈ (ਲਖਵਿੰਦਰ ਸਿੰਘ)-ਮਹਿਤਪੁਰ ਪੁਲਿਸ ਵੱਲੋਂ ਕਿਸਾਨ ਆਗੂਆਂ 'ਤੇ ਕੀਤੇ ਝੂਠੇ ਪਰਚਿਆਂ ਅਤੇ ਜਮੀਨ 'ਤੇ ਕੀਤੇ ਕਬਜੇ ਵਿਰੁੱਧ ਵੱਖ-ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਮਜਦੂਰਾਂ,ਔਰਤਾ ਤੇ ਨੌਜਵਾਨਾਂ ਨੇ ਥਾਣੇ ਦਾ ਘਿਰਾਉ ਕਰਕੇ ਧਰਨਾ ਪ੍ਰਦਰਸ਼ਨ ਕੀਤਾ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਏਟਕ ਦੇ ਸੂਬਾ ਪ੍ਰਧਾਨ ਬੰਤ ਸਿੰਘ ਬਰਾੜ,ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ, ਚਮਕੋਰ ਸਿੰਘ ਲੁਧਿਆਣਾ, ਜਸਵੀਰ ਸਿੰਘ ਝੱਜ, ਜਸਵਿੰਦਰ ਸਿੰਘ ਭੰਗਲ ਨਵਾਂ ਸ਼ਹਿਰ, ਦਿਲਬਾਗ ਸਿੰਘ ਚੰਦੀ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂਆਂ ਕੁਲਵੰਤ ਸਿੰਘ ਸੰਧੂ, ਜਸਵਿੰਦਰ ਸਿੰਘ ਢੇਸੀ, ਮੇਜਰ ਸਿੰਘ ਖੁਰਲਾਪੁਰ, ਭਾਰਤੀ ਕਿਸਾਨ ਯੂਨੀਅਨ ਖੈਹਿਰਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਖਹਿਰਾ, ਜਸਵੰਤ ਸਿੰਘ ਲੋਹਗੜ੍ਹ, ਦਲਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਤਨਾਮ ਸਿੰਘ ਲੋਹਗੜ੍ਹ, ਇੰਦਰਪ੍ਰਤਾਪ ਸਿੰਘ, ਰਮਨਜੀਤ ਸਮਰਾ, ਕਰਮ ਸਿੰਘ, ਸਰਬ ਭਾਰਤ ਨੌਜਵਾਨ ਸਭਾ ਦੇ ਮਨਦੀਪ ਸਿੱਧੂ, ਨਵਦੀਪ ਤੇਜ਼ੀ,ਬਲਵੀਰ ਸਿੰਘ,ਪੰਜਾਬ ਖੇਤ ਮਜ਼ਦੂਰ ਸਭਾ ਦੇ ਸਿੰਕਦਰ ਸੰਧੂ, ਸੰਦੀਪ ਅਰੋੜਾ, ਸੁਨੀਲ ਕੁਮਾਰ ਆਦਿ ਨੇ ਕਿਹਾ ਕਿ ਪਿੰਡ ਆਦਰਾਮਾਨ ਦੇ ਇੱਕ ਵਿਅਕਤੀ ਵਲੋਂ ਗੁਰਮੇਜ ਸਿੰਘ ਦੀ ਜਮੀਨ ਗਲਤ ਢੰਗ ਨਾਲ ਆਪਣੇ ਨਾਮ ਪਰ ਕਰਵਾ ਕੇ ਜਮੀਨ 'ਤੇ ਕਬਜ਼ਾ ਕਰਨ ਅਤੇ ਖੜ੍ਹੀ ਫ਼ਸਲ ਵੱਢਣਾ ਚਾਹੁੰਦਾ ਸੀ | ਸੰਯੁਕਤ ਕਿਸਾਨ ਜਥੇਬੰਦੀਆਂ ਮਹਿਤਪੁਰ ਜਿਲ੍ਹਾ ਜਲੰਧਰ ਦੀ ਯੋਗ ਅਗਵਾਈ ਕਰਨ ਨਾਲ ਗਰੀਬ ਕਿਸਾਨ ਸਵ.ਗੁਰਮੇਜ ਸਿੰਘ ਵਾਸੀ ਪਿੰਡ ਆਦਰਾਮਾਨ ਦੇ ਪਰਿਵਾਰ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਲੜਾਈ ਲੜੀ ਗਈ ਹੈ | ਸੰਯੁਕਤ ਕਿਸਾਨ ਮੋਰਚਾ ਮਹਿਤਪੁਰ ਦੇ ਆਗੂਆਂ ਨੇ ਕਿਹਾ ਕਿ ਗਰੀਬ ਕਿਸਾਨਾਂ ਵਲੋਂ ਮਿਹਨਤ ਮੁਸ਼ੱਕਤ ਕਰਕੇ ਜਮੀਨਾਂ ਨੂੰ ਅਬਾਦ ਕਰਕੇ ਵਾਹੀ ਯੋਗ ਬਣਾਇਆ ਤਾਂ ਹੁਣ ਜਦ ਉਨ੍ਹਾਂ ਦੀ ਰੋਜ਼ੀ ਰੋਟੀ ਚੱਲਣ ਲੱਗ ਪਈ ਤਾਂ ਸਰਮਾਏਦਾਰਾ ਸ਼ਾਹੂਕਾਰਾਂ ਕੋਲੋਂ ਜਰ ਨਹੀਂ ਹੋ ਰਹੀ | ਸਰਕਾਰ ਦੇ ਕੁੱਝ ਲੀਡਰਾਂ ਨਾਲ ਮਿਲੀਭੁਗਤ ਕਰਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ 'ਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਤਾਂ ਜੋ ਕਿਸਾਨਾਂ ਤੋਂ ਜਮੀਨ ਖੋਣੀ ਅਸਾਨ ਹੋ ਜਾਵੇ | ਮੌਕੇ 'ਤੇ ਪਹੁੰਚੇ ਡੀ.ਐੱਸ.ਪੀ ਸ਼ਾਹਕੋਟ ਤੇ ਐੱਸ.ਐੱਚ.ਓ ਵਲੋਂ ਮਸਲੇ ਹੱਲ ਕਰਨ ਦਾ ਭਰੋਸਾ ਦੇਣ 'ਤੇ ਧਰਨਾ ਸਮਾਪਤ ਕਰਦਿਆਂ ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਮਸਲੇ ਨੂੰ ਪ੍ਸਾਸਨ ਵਲੋਂ ਹੱਲ ਨਾ ਕੀਤਾ ਤਾਂ 15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਚੰਡੀਗੜ੍ਹ ਵਿੱਚ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਗਵਰਨਰ ਹਾਊਸ ਵੱਲ ਕੀਤੇ ਜਾ ਰਹੇ ਮਾਰਚ ਤੋਂ ਬਾਅਦ ਇਸ ਮਸਲੇ ਨੂੰ ਪੰਜਾਬ ਪੱਧਰ 'ਤੇ ਲੜਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕÏਰ ਖ਼ਾਲਸਾ ਕਾਲਜ-ਸਕੂਲ ਢੰਡੋਵਾਲ ਵਿਖੇ 'ਮਾਂ ਦਿਵਸ' ਮਨਾਇਆ <br/> ਅਗਲੀ ਖ਼ਬਰ ਚੋਣਾਂ ਦੇ ਐਲਾਨ ਤੋਂ ਬਾਅਦ 'ਆਪ' ਸਰਗਰਮ; ਆਦਮਪੁਰ ਵਿਖੇ ਹਲਕਾ ਇੰਚਾਰਜ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਵਰਕਰਾਂ ਨੂੰ...
Ad Position 24