10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਿੰਡ ਚੱਕ ਦੇਸ ਰਾਜ ਵਿਖੇ ਕਬੱਡੀ ਟੂਰਨਾਮੈਂਟ 16 ਨੂੰ <br/>

Ad Position 21
No active advertisement
ਅਜੀਤ ਡੈਸਕ 12-05-2026
ਦੁਸਾਂਝ ਕਲਾਂ, 11 ਮਈ (ਰਾਮ ਪ੍ਰਕਾਸ਼ ਟੋਨੀ)-ਕਰੀਬੀ ਪਿੰਡ ਚੱਕ ਦੇਸ਼ ਰਾਜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13ਵਾਂ ਕਬੱਡੀ ਟੂਰਨਾਮੈਂਟ ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਹ ਟੂਰਨਾਮੈਂਟ ਸ਼੍ਰੀ ਮਾਨ 108 ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲੇ ਅਤੇ ਸ੍ਰੀ ਮਾਨ ਸੰਤ ਬਾਬਾ ਚਰਨ ਦਾਸ ਧੂਣੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ, ਮਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ | ਮਹੰਤ ਬਾਬਾ ਅਮਰ ਦਾਸ ਜੀ ਧੂਣੇ ਵਾਲ਼ੇ ਅਤੇ ਮਹੰਤ ਬਾਬਾ ਹਰੀ ਦਾਸ ਧੂਣੇ ਵਾਲਿਆਂ ਵਲੋਂ ਨੌਜਵਾਨ ਪੀੜ੍ਹੀ ਨੂੰ ਆਸ਼ੀਰਵਾਦ ਦਿੱਤਾ ਜਾਵੇਗਾ | ਸੋਢੀ ਪ੍ਰਧਾਨ, ਪ੍ਰਮੋਟਰ ਦੀਪਾ ਹੁੰਦਲ, ਰਣਵੀਰ ਮਾਹਲ ਯੂ.ਐੱਸ.ਏ, ਅਵਤਾਰ ਬਾਂਸਲ ਅਸਟ੍ਰੇਲੀਆ, ਹਰਮੇਲ ਜਾਲਫ਼, ਗੁਰਦੀਪ ਦੀਪਾ ਮਤਫੱਲੂ, ਮਾਸਟਰ ਹਰਜਿੰਦਰ ਸਿੰਘ ਦਾ ਸਮੂਹ ਪਰਿਵਾਰ, ਸਤਵਿੰਦਰ ਸਿੰਘ ਨੱਥਾ, ਸੁਖਵਿੰਦਰ ਸਿੰਘ ਕਾਕਾ, ਸੂਬੇਦਾਰ ਸਰਦਾਰ ਗੁਰਨੇਕ ਸਿੰਘ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ | ਇਸ ਮੌਕੇ ਕਬੱਡੀ ਕੋਚ ਜਤਿੰਦਰ ਸਿੰਘ ਮਿੱਠੂ, ਗੱਗੀ ਚੱਕ ਦੇਸ ਰਾਜ ਅਤੇ ਦੀਪਾ ਚੱਕ ਦੇਸ ਰਾਜ ਵੀ ਆਪਣੀ ਖੇਡ ਦੇ ਜੌਹਰ ਦਿਖਾਉਣਗੇ | ਇਸ ਬਾਰੇ ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਮਿੱਠੂ ਨੇ ਦੱਸਿਆ ਕਿ ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਖਿਡਾਰੀ ਤਿਆਰ ਕਰਕੇ ਕਬੱਡੀ ਗਰਾਊਾਡ ਵਿੱਚ ਭੇਜਾਗੇ |

Ad Position 22
No active advertisement
ਪਿਛਲੀ ਖ਼ਬਰ ਜੇ.ਸੀ.ਆਈ ਆਦਮਪੁਰ ਸਿਟੀ ਦੇ ਜੇਸੀ ਇੰਦਰਜੀਤ ਸਿੰਘ ਬਣੇ ਪ੍ਰਧਾਨ <br/> ਅਗਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਸ਼ਾਖਾ ਨਕੋਦਰ ਵਲੋਂ ਲਗਾਏ ਖੂਨਦਾਨ ਕੈਂਪ 'ਚ 110 ਦਾਨੀਆਂ ਨੇ ਕੀਤਾ ਖੂਨਦਾਨ <br/>
Ad Position 24