ਜਲੰਧਰ, 12 ਮਈ (ਸ਼ਿਵ)-ਵਾਰਡ ਨੰਬਰ 61 ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਗਲੀ ਨੰਬਰ 12 ਵਿਚ ਬਿਜਲੀ ਦੀ ਤਾਰਾਂ ਦੀਆਂ ਸਮੱਸਿਆ ਨੂੰ ਲੈ ਕੇ ਅੱਜ ਆਪ ਆਗੂ ਤੇ ਸਮਾਜ ਸੇਵੀ ਬਲਬੀਰ ਕੌਰ ਦੀ ਅਗਵਾਈ ਵਿਚ ਮਕਸੂਦਾਂ ਬਿਜਲੀ ਘਰ ਪਹੁੰਚੇ ਤੇ ਉਨ੍ਹਾਂ ਨੇ ਅਧਿਕਾਰੀਆਂ ਤੋਂ ਬਿਜਲੀ ਤਾਰਾਂ ਨੂੰ ਠੀਕ ਕਰਨ ਦੀ ਮੰਗ ਕੀਤੀ | ਬਲਬੀਰ ਕÏਰ ਨੇ ਦੱਸਿਆ ਕਿ ਵਾਰਡ ਨੰਬਰ 61 ਦੇ ਗਲੀ ਨੰਬਰ 12 ਵਿਚ ਜਿਹੜੀ ਬਿਜਲੀ ਤਾਰਾਂ ਕਾਫ਼ੀ ਸਮੇਂ ਤੋਂ ਖ਼ਰਾਬ ਸੀ | ਕਈ ਬਾਰ ਅਚਾਨਕ ਲੋਡ ਵਧ ਜਾਣ ਕਾਰਨ ਲੋਕ ਪੇ੍ਰਸ਼ਾਨ ਹੁੰਦੇ ਸੀ | ਲੋਕਾਂ ਦੀ ਸਮੱਸਿਆ ਬਾਰੇ ਪਾਵਰ ਕÏਮ ਕਰਮਚਾਰੀਆਂ ਨੂੰ ਦੱਸਿਆ ਗਿਆ | ਉਨ੍ਹਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਸਮੱਸਿਆ ਜਲਦੀ ਹੱਲ ਕਰ ਦਿੱਤੀ ਜਾਵੇਗੀ |