12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪਾਂ ਨੂੰ ਸੰਗਤ ਨੇ ਸਤਿਕਾਰ ਸਹਿਤ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਾਇਆ - ਬਾਬਾ ਕੁਲਵੰਤ ਸਿੰਘ, ਰਣਜੀਤ ਸਿੰਘ ਰਾਣਾ <br/>

Ad Position 21
No active advertisement
ਅਜੀਤ ਡੈਸਕ 13-05-2026
ਜਲੰਧਰ, 12 ਮਈ (ਐੱਮ. ਐੱਸ. ਲੋਹੀਆ) – ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਪ੍ਰਚਾਰ ਕਮੇਟੀ ਕਿਸ਼ਨਗੜ੍ਹ, ਜਲੰਧਰ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ (ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਤੋਖਪੁਰਾ) ਦੀ ਸਮੁੱਚੀ ਟੀਮ ਦੇ ਪ੍ਰੇਰਨਾ ਸਦਕਾ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਾਏ ਗਏ | ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ ਲੰਮਾ ਪਿੰਡ, ਜਲੰਧਰ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਰਾਣਾ ਨੇ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਸੰਤੋਖਪੁਰਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਮਨ ਨਗਰ, ਗੁਰਦੁਆਰਾ ਬਾਬੇ ਜੋੜੇ ਸੰਤ ਬਾਬਾ ਨਿਰਮਲ ਦਾਸ ਜੀ ਰਾਏਪੁਰ ਰਸੂਲਪੁਰ ਅਤੇ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪ, ਨਿਤਨੇਮ, ਸੁਖਮਨੀ ਸਾਹਿਬ ਅਤੇ ਹੋਰ ਗੁਰਬਾਣੀ ਦੇ ਬਿਰਧ ਗੁਟਕੇ ਅਤੇ ਪੋਥੀਆਂ ਵੱਡੀ ਗਿਣਤੀ 'ਚ ਬੱਸਾਂ ਅਤੇ ਕਾਰਾਂ ਦੇ ਕਾਫ਼ਲੇ ਰਾਹੀਂ ਸੱਚਖੰਡ ਭਵਨ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਤਿਕਾਰ ਸਹਿਤ ਪਹੁੰਚਾਏ ਗਏ | ਸੰਗਤ ਨੇ ਪ੍ਰੇਮ ਸਤਿਕਾਰ ਸਹਿਤ ਸ਼ਬਦ ਚੌਕੀ ਗੁਰਬਾਣੀ ਰਾਹੀਂ ਗੁਰਜਸ ਕਰਦਿਆਂ ਇਸ ਮਹਾਨ ਕਾਰਜ 'ਚ ਆਪਣੀਆਂ ਸੇਵਾਵਾਂ ਨਿਭਾਈਆਂ | ਸ. ਰਾਣਾ ਨੇ ਸਮੂਹ ਸੰਗਤ ਨੂੰ 24 ਮਈ, ਦਿਨ ਐਤਵਾਰ ਇਨ੍ਹਾਂ ਬਿਰਧ ਸਰੂਪਾਂ ਦੇ ਸੰਸਕਾਰ ਮੌਕੇ ਗੋਇੰਦਵਾਲ ਸਾਹਿਬ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਅਜੀਤ ਸਿੰਘ ਸੈਣੀ, ਬਿੱਟੂ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੰਤੋਖਪੁਰਾ, ਭਾਈ ਮਲਕੀਤ ਸਿੰਘ ਨਗੱਜਾ, ਭਾਈ ਰਣਜੀਤ ਸਿੰਘ ਕਿਸ਼ਨਗੜ੍ਹ, ਰਾਜ ਕੁਮਾਰ ਡੋਗਰ ਗੁਰਦੁਆਰਾ ਬਾਬੇ ਸ਼ਹੀਦਾਂ ਰਾਏਪੁਰ-ਰਸੂਲਪੁਰ, ਗੁਰਜੀਤ ਸਿੰਘ ਗਰਚਾ, ਪਰਗਟ ਸਿੰਘ, ਹਰਜੀਤ ਸਿੰਘ, ਵਿੱਕੀ ਗਰਚਾ, ਜਗਦੀਪ ਸਿੰਘ, ਗੁਰਸ਼ਰਨ ਸਿੰਘ, ਹਰਪਿੰਦਰ ਸਿੰਘ, ਗੁਰਨਾਮ ਸਿੰਘ, ਮਨਜਿੰਦਰ ਸਿੰਘ (ਅਮਨ ਨਗਰ), ਭਾਈ ਅੰਮਿ੍ਤਪਾਲ ਸਿੰਘ (ਹੈੱਡ ਗ੍ਰੰਥੀ, ਅਮਨ ਨਗਰ), ਸੁਰਜੀਤ ਸਿੰਘ, ਜਗਜੀਤ ਸਿੰਘ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਡੀ ਗਿਣਤੀ 'ਚ ਗੁਰੂ ਜੱਸ ਕਰਦੀਆਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਪਹੁੰਚ ਕੇ ਆਪਣਾ ਜੀਵਨ ਸਫ਼ਲ ਬਣਾਉਣ ਲਈ ਇਨ੍ਹਾਂ ਕਾਰਜਾਂ 'ਚ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚੱਕ ਦੇਸ ਰਾਜ ਵਿਖੇ ਸਾਲਾਨਾ ਧੂਣੀਆਂ ਦਾ ਜੋੜ ਮੇਲਾ 16 ਨੂੰ ਅਗਲੀ ਖ਼ਬਰ ਰਾਜ ਗੀਤਕਾਰ ਚੰਨ ਗੁਰਾਇਆ ਵਾਲੇ ਦੀ ਯਾਦ ਵਿਚ ਗੁਰਾਇਆ 'ਚ ਮਿਊਜ਼ੀਅਮ ਬਣਾਇਆ ਜਾਵੇ-ਪ੍ਰੈੱਸ ਕਲੱਬ ਫਿਲੌਰ
Ad Position 24