ਗੁਰਾਇਆ, 12 ਮਈ (ਚਰਨਜੀਤ ਸਿੰਘ ਦੁਸਾਂਝ)-ਸ੍ਰੀ ਦਸ਼ਮੇਸ਼ ਕਾਨਮੈਂਟ ਹਾਈ ਸਕੂਲ ਅੱਟੀ ਦੇ ਵਿਦਿਆਰਥੀ ਸੁਖਮਨ ਸਿੰਘ ਨੇ 650 ਚੋਂ 634 ਅੰਕ ਹਾਸਲ ਕਰਕੇ ਪੰਜਾਬ 'ਚੋਂ ਗਿਆਰਵਾਂ ਜਿਲਾ ਜਲੰਧਰ 'ਚੋਂ ਛੇਵਾਂ ਅਤੇ ਤਹਿਸੀਲ ਫਿਲੌਰ 'ਚੋਂ ਦੂਸਰਾ ਸਥਾਨ ਹਾਸਲ ਕੀਤਾ | ਵਰਨਣਯੋਗ ਹੈ ਕਿ ਸੁਖਮਨ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਪੋਰਟਸ ਕੋਟਾ ਸੂਚੀ ਚੋਂ ਪੰਜਾਬ ਭਰ 'ਚੋਂ ਚੌਥਾ ਸਥਾਨ ਹਾਸਿਲ ਕੀਤਾ | ਸਕੂਲ 'ਚ ਅੱਜ ਸੁਖਮਨ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਉਸਦੇ ਪਿਤਾ ਲੈਕਚਰਾਰ ਅਵਤਾਰ ਲਾਲ, ਮਾਤਾ ਲੈਕਚਰਾਰ ਸੀਤਾ ਰਾਣੀ ਅਤੇ ਸਕੂਲ ਪਿ੍ੰਸੀਪਲ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਦਾ ਸਿਹਰਾ ਸਮੁੱਚੀ ਮਿਹਨਤੀ ਟੀਮ ਅਤੇ ਮਾਤਾ ਪਿਤਾ ਦੇ ਸਹਿਯੋਗ ਨੂੰ ਜਾਂਦਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਸੁਖਮਨ ਸਿੰਘ ਸਕੂਲ ਦੀ ਕਰਾਟਾ ਟੀਮ ਦਾ ਖਿਡਾਰੀ ਹੈ ਅਤੇ ਪੰਜਾਬ ਭਰ ਚੋਂ ਦੂਸਰੇ ਸਥਾਨ ਤੇ ਰਿਹਾ ਸੀ | ਇਸ ਤੋਂ ਇਲਾਵਾ ਉਹ ਸਕੂਲ ਦੀ ਰੱਸਾਕਸੀ ਟੀਮ ਦਾ ਖਿਡਾਰੀ ਹੈ ਜੋ ਕਿ ਜਿਲੇ ਚੋਂ ਲਗਾਤਾਰ ਚੋਥੀ ਵਾਰ ਪਹਿਲੇ ਨੰਬਰ ਤੇ ਰਹੀ ਸੀ | ਇਸ ਮੌਕੇ ਸੁਖਮਨ ਸਿੰਘ ਨੇ ਦੱਸਿਆ ਕਿ ਕਿ ਉਸ ਨੇ ਨਾਨ ਮੈਡੀਕਲ ਸਟਰੀਮ ਚੁਣਿਆ ਹੈ ਅਤੇ ਸਰਕਾਰੀ ਸੀਨੀ.ਸੈਕੰ. ਸਕੂਲ ਲੜਰੇ ਗੁਰਾਇਆ 'ਚ ਦਾਖਲਾ ਲਿਆ ਹੈ | ਉਪਰੰਤ ਉਹ ਜੇਈਈ ਦੀ ਪ੍ਰੀਖਿਆ ਦੇਵੇਗਾ ਅਤੇ ਇੰਜੀਨੀਅਰ ਬਣਨਾ ਚਾਹੁੰਦਾ ਹੈ | ਉਸ ਨੇ ਦੱਸਿਆ ਕਿ ਉਹ ਵਿਦੇਸ਼ ਦੀ ਦੌੜ ਤੋਂ ਦੂਰ ਰਹੇਗਾ ਅਤੇ ਦੇਸ਼ ਦੀ ਸੇਵਾ ਕਰੇਗਾ | ਇਸ ਮੌਕੇ ਸਕੂਲ ਐਮਡੀ ਸੁਖਦੀਪ ਸਿੰਘ, ਰਵਿੰਦਰਜੀਤ ਕੌਰ, ਮੈਡਮ ਸੁਨੀਤਾ, ਸੰਦੀਪ ਕੌਰ, ਮੈਡਮ ਜੋਤੀ, ਮੈਡਮ ਮਨਪ੍ਰੀਤ ਕੌਰ ਅਤੇ ਸਮੁੱਚਾ ਸਕੂਲ ਸਟਾਫ ਹਾਜ਼ਰ ਸੀ |