ਲੋਹੀਆਂ ਖਾਸ, 12 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਨੇ ਇਤਿਹਾਸ ਨੂੰ ਦੁਹਰਾਉਂਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਮਾਣਮੱਤੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਜਸ਼ਨਪ੍ਰੀਤ ਕÏਰ ਨੇ 550/650 (84.6%) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਨਵਪ੍ਰੀਤ ਕÏਰ ਨੇ 536/650 (82.5%) ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ, ਹਰਮਨਦੀਪ ਕÏਰ ਨੇ 520/650 (80%) ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਅਤੇ ਗੁਰਲੀਨ ਕÏਰ (ਕੋਠਾ) ਨੇ 514/650 (79%) ਅੰਕ ਪ੍ਰਾਪਤ ਕਰਕੇ ਚÏਥਾ ਸਥਾਨ ਹਾਸਲ ਕੀਤਾ | ਇਸ ਮÏਕੇ ਸਕੂਲ ਦੇ ਮੈਨੇਜਰ ਜਗੀਰ ਜੋਸਣ, ਐੱਮ.ਡੀ. ਮੈਡਮ ਗੁਰਬਖ਼ਸ਼ ਕÏਰ ਜੋਸਣ, ਐੱਮ.ਡੀ. ਰਾਜਬੀਰ ਜੋਸਣ, ਐੱਮ.ਡੀ. ਮੈਡਮ ਮਨੀਸ਼ਾ ਜੋਸਣ ਅਤੇ ਪਿ੍ੰਸੀਪਲ ਲਖਬੀਰ ਸਿੰਘ ਨੇ ਵਧੀਆ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਪੇਸ਼ ਕੀਤੀਆਂ | ਸਕੂਲ ਦੇ ਮੈਨੇਜਰ ਜਗੀਰ ਜੋਸਣ ਨੇ ਕਿਹਾ ਕਿ ਸਕੂਲ ਦੇ ਵਧੀਆ ਨਤੀਜੇ ਦੇ ਸਿਹਰਾ ਸਕੂਲ ਦੇ ਸੂਝਵਾਨ ਅਤੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ | ਇਸ ਮੌਕੇ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ |