27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਏ.ਪੀ.ਐੱਸ. ਕਾਲਜ ਆਫ਼ ਨਰਸਿੰਗ ਮਲਸੀਆਂ ਵਿਖੇ ਮਨਾਇਆ 'ਵਿਸ਼ਵ ਨਰਸਿਜ਼-ਡੇ' <br/>

Ad Position 21
No active advertisement
ਸਮਾਗਮ ਦੀ ਸ਼ੁਰੂਆਤ ਕਰਦੇ ਪਿ੍ੰਸੀਪਲ ਜੇ.ਚੌਹਾਨ ਤੇ ਸਟਾਫ਼ ਮੈਂਬਰ ਅਤੇ (ਸੱਜੇ) ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਪ੍ਰਬੰਧਕ | ਤਸਵੀਰਾਂ- ਸੁਖਦੀਪ ਸਿੰਘ <br/> 14-05-2026
ਮਲਸੀਆਂ, 13 ਮਈ (ਸੁਖਦੀਪ ਸਿੰਘ)- ਏ.ਪੀ.ਐੱਸ. ਕਾਲਜ ਆਫ਼ ਨਰਸਿੰਗ, ਮਲਸੀਆਂ ਵਿਖੇ ਮੁੱਖ ਪ੍ਰਬੰਧਕ ਰਾਮ ਮੂਰਤੀ ਦੀ ਅਗਵਾਈ ਹੇਠ ਮੈਨੇਜਮੈਂਟ, ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਵਿਸ਼ਵ ਨਰਸਿਜ਼ ਡੇ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਜੇ.ਚੌਹਾਨ ਅਤੇ ਸਟਾਫ਼ ਨੇ 'ਫਲੋਰੇਨਸ ਨਾਈਟੇਗਲ' ਦੀ ਤਸਵੀਰ ਅੱਗੇ ਜੋਤੀ ਜਗਾ ਕੇ ਕੀਤੀ | ਪਿ੍ੰਸੀਪਲ ਜੇ. ਚੌਹਾਨ ਨੇ ਸਾਰਿਆਂ ਨੂੰ 'ਵਿਸ਼ਵ ਨਰਸਿਜ਼-ਡੇ' ਦੀ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸੇਵਾ, ਨਿਮਰਤਾ ਅਤੇ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਕ ਨਰਸ ਬਿਮਾਰ ਵਿਅਕਤੀ ਲਈ ਫਰਿਸ਼ਤੇ ਦੀ ਤਰ੍ਹਾਂ ਹੁੰਦੀ ਹੈ | ਉਹਨਾਂ ਹਸਪਤਾਲਾਂ 'ਚ ਨਰਸਾਂ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਇਸ ਪੇਸ਼ੇ ਦੀ ਕਦਰ ਕਰਨ ਲਈ ਕਿਹਾ | ਇਸ ਮੌਕੇ ਇਸ਼ੂ ਸੰਧੂ ਨੇ ਵਿਦਿਆਰਥੀਆਂ ਨੂੰ ਫਲੋਰੇਨਸ ਨਾਈਟੇਗਲ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ ਉਹ ਰਾਤ ਨੂੰ ਵੀ ਲਾਲਟੈਣ ਲੈ ਕਿ ਜ਼ਖਮੀ ਫੌਜੀਆਂ ਦੀ ਮਦਦ ਕਰਦੇ ਸਨ, ਇਸੇ ਲਈ ਉਹਨਾਂ ਨੂੰ ਲਾਲਟੈਣ ਵਾਲੀ ਔਰਤ ਵੀ ਕਿਹਾ ਜਾਂਦਾ ਸੀ | ਇਸ ਮੌਕੇ ਵਿਦਿਆਰਥੀਆਂ ਨੇ ਫਲੋਰੇਨਸ ਨਾਈਟੇਗਲ ਦੇ ਜੀਵਨ ਨੂੰ ਦਰਸਾਉਂਦਾ ਰੋਲ ਪਲੇਅ ਵੀ ਕੀਤਾ | ਵਿਦਿਆਰਥੀਆਂ ਨੇ ਨਰਸਾਂ 'ਚ ਬਿਮਾਰ ਵਿਅਕਤੀਆਂ ਦੀ ਸੇਵਾ ਬਾਰੇ ਆਪਸੀ ਵਿਚਾਰ-ਚਰਚਾ ਕੀਤੀ | ਇਸ ਮੌਕੇ ਲੇਖਣ ਲਿਖਣ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ | ਜੇਤੂ ਵਿਦਿਆਰਥੀਆਂ ਨੂੰ ਸਰਟੀਫੀਕੇਟ ਅਤੇ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ ਗਿਆ | 'ਫਲੋਰੇਨਸ ਨਾਈਟੇਗਲਟ' ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਕੇਕ ਕੱਟਿਆ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਗੁਰਪ੍ਰੀਤ ਕੌਰ, ਪਵਨਦੀਪ ਕੌਰ, ਕੋਆਡੀਨੇਟਰ ਕੁਲਦੀਪ ਚੌਹਾਨ, ਮਨਦੀਪ ਕੌਰ, ਮਨਜੀਤ ਸਿੰਘ, ਰਮਨਦੀਪ ਕੌਰ, ਨੀਤੂ, ਮਨਪ੍ਰੀਤ, ਪ੍ਰਭਜੋਤ ਕੌਰ, ਇੰਦਰਬੀਰ ਕੌਰ, ਗੁਰਪ੍ਰੀਤ ਕੌਰ, ਨਵਜੀਤ, ਬਲਜਿੰਦਰ ਕੌਰ, ਸ਼ਾਰਾ, ਸੁਖਲੀਨ, ਸ਼ਿਵਾਲੀ, ਦਫ਼ਤਰ ਸੁਪਰਡੈਂਟ ਜਸਵਿੰਦਰ ਸਿੰਘ, ਹਰਜੀਤ ਸਿੰਘ, ਵਰਖਾ, ਅਮਨਪ੍ਰੀਤ, ਪਰਮਿੰਦਰ ਕੌਰ, ਰਾਹੁਲ ਕੁਮਾਰ, ਜਸਮੇਲ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 11 ਦਿਨ ਬੀਤ ਜਾਣ ਬਾਅਦ ਵੀ ਪਿੰਡ ਹਿੰਮਤਪੁਰਾ ਦੇ ਕਿਸਾਨਾਂ ਦੀਆਂ ਮੋਟਰਾਂ ਬੰਦ ਅਗਲੀ ਖ਼ਬਰ ਸੋਨੂੰ ਕੰਗ ਦੇ ਯਤਨਾਂ ਸਦਕਾ ਕੁਲਬੀਰ ਧੰਜੂ ਨੇ ਲਗਵਾਈ ਸਬਮਰਸੀਬਲ ਮੋਟਰ <br/>
Ad Position 24