ਗੁਰਾਇਆ, 15 ਮਈ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਨਿਵਾਸੀ ਅਤੇ ਸਰਕਾਰੀ ਸੀਨੀ.ਸੈਕੰਡਰੀ ਸਮਾਰਟ ਸਕੂਲ ਕੰਨਿਆ ਬੜਾ ਪਿੰਡ ਦੀ ਵਿਦਿਆਰਥਣ ਕਮਾਰਸ ਗਰੁੱਪ 'ਚ ਮੈਰਿਟ ਸੂਚੀ 'ਚ 14ਵਾਂ ਸਥਾਨ ਅਤੇ ਜ਼ਿਲ੍ਹਾ ਜਲੰਧਰ 'ਚ ਪਹਿਲਾ ਸਥਾਨ ਹਾਸਲ ਕਰਕੇ ਗੁਰਾਇਆ ਅਤੇ ਬੜਾ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ¢ ਤੀਰਥ ਕੌਰ ਜਿਸ ਦੇ ਮਾਤਾ ਨੀਰੂ ਸਿਲਾਈ ਦਾ ਕੰਮ ਕਰਦੇ ਹਨ ਅਤੇ ਪਿਤਾ ਚੰਦਰ ਮੋਹਣ ਜੋ ਕਿ ਇੱਕ ਆਮ ਨਾਗਰਿਕ ਹਨ ਨੇ 487/500 ਅੰਕ ਹਾਸਲ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ¢ ਇਸ ਮੌਕੇ ਤੀਰਥ ਕੌਰ ਨੇ ਦੱਸਿਆ ਕਿ ਉਹ ਸੀ.ਏ. ਬਨਣਾ ਚਾਹੁੰਦੀ ਹੈ¢ ਇਸ ਮÏਕੇ ਉਸ ਨੇ ਆਪਣੀ ਜਿੱਤ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਖਾਸ ਤÏਰ 'ਤੇ 'ਹੈਪੀ' ਸਰ ਜੋ ਜਨਵਰੀ 'ਚ ਕਾਰਜਕਾਰੀ ਪਿ੍ੰਸੀਪਲ ਦੇ ਤÏਰ 'ਤੇ ਰਿਟਾਇਰਡ ਹੋ ਗਏ ਸਨ ਨੂੰ ਦੱਸਿਆ ਹੈ¢ ਇਸ ਮÏਕੇ ਉਚੇਚੇ ਤÏਰ 'ਚ ਪਿ੍ੰਸੀਪਲ ਲੈਕ. ਮੋਨਿਕਾ, ਸਤਿੰਦਰ ਕੌਰ, ਦੀਪਕ ਕੁਮਾਰ, ਕਾਮਰਸ ਲੈਕ. ਮੁਕੇਸ਼ ਕੁਮਾਰ, ਇਕਨਾਮਿਕਸ ਲੈਕ. ਕਮਲੇਸ਼ ਮੈਡਮ, ਲੈਕ. ਸੀਤਾ ਰਾਣੀ, ਮੈਡਮ ਅਨੀਤਾ ਰਾਣਾ, ਲੈਕ. ਸੁਖਵਿੰਦਰ ਸਿੰਘ, ਲੈਕ. ਗੁਰਦਿਆਲ ਸਿੰਘ ਅਤੇ ਸਾਬਕਾ ਪਿ੍ੰਸੀਪਲ ਵਿਸ਼ਵਿੰਦਰ ਦੱਤ ਉਚੇਚੇ ਕੌਰ 'ਤੇ ਹਾਜ਼ਰ ਸਨ¢