10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੈਟਰੋਲ-ਡੀਜ਼ਲ ਮਹਿੰਗਾ ਹੋਣ ਦਾ ਆਮ ਲੋਕਾਂ ਦੀ ਜ਼ਿੰਦਗੀ 'ਤੇ ਪਵੇਗਾ ਵੱਡਾ ਅਸਰ <br/>

Ad Position 21
No active advertisement
ਅਜੀਤ ਡੈਸਕ 16-05-2026
ਜਲੰਧਰ, 15 ਮਈ (ਡਾ.ਜਤਿੰਦਰ ਸਾਬੀ)-ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਨੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ¢ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਸਿਰਫ਼ ਪੈਟਰੋਲ ਪੰਪ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਹ ਸਿੱਧਾ ਲੋਕਾਂ ਦੇ ਘਰੇਲੂ ਬਜਟ 'ਤੇ ਵੱਡਾ ਬੋਝ ਬਣ ਕੇ ਪੈਂਦਾ ਹੈ¢ ਮਾਹਿਰਾਂ ਦਾ ਮੰਨਣਾ ਹੈ ਕਿ ਜਿਵੇਂ ਹੀ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੁੰਦੇ ਹਨ, ਉਸਦਾ ਪ੍ਰਭਾਵ ਆਵਾਜਾਈ, ਖੇਤੀਬਾੜੀ, ਖਾਦ ਪਦਾਰਥਾਂ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਸੇਵਾਵਾਂ 'ਤੇ ਤੁਰੰਤ ਵਿਖਾਈ ਦੇਣ ਲੱਗਦਾ ਹੈ¢ਭਾਰਤ ਵਿੱਚ ਡੀਜ਼ਲ ਨੂੰ ਦੇਸ਼ ਦੀ ਟਰਾਂਸਪੋਰਟ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ¢ ਜ਼ਿਆਦਾਤਰ ਟਰੱਕ, ਟਰੈਕਟਰ, ਬੱਸਾਂ, ਜਨਰੇਟਰ ਅਤੇ ਕਮਰਸ਼ੀਅਲ ਵਾਹਨ ਡੀਜ਼ਲ 'ਤੇ ਚਲਦੇ ਹਨ¢ ਜਦੋਂ ਡੀਜ਼ਲ ਦੀ ਕੀਮਤ ਵਧਦੀ ਹੈ ਤਾਂ ਟਰਾਂਸਪੋਰਟ ਦਾ ਖਰਚਾ ਵੀ ਵਧ ਜਾਂਦਾ ਹੈ, ਜਿਸ ਕਾਰਨ ਮੰਡੀ ਤੋਂ ਲੈ ਕੇ ਦੁਕਾਨ ਤੱਕ ਪਹੁੰਚਣ ਵਾਲੇ ਸਮਾਨ ਦੀ ਲਾਗਤ ਵਧ ਜਾਂਦੀ ਹੈ¢ ਇਸਦਾ ਸਿੱਧਾ ਅਸਰ ਆਮ ਖਪਤਕਾਰ ਦੀ ਜੇਬ 'ਤੇ ਪੈਂਦਾ ਹੈ¢ ਸਬਜ਼ੀਆਂ, ਫਲ, ਦੁੱਧ, ਦਹੀਂ, ਰਾਸ਼ਨ, ਖਾਣ ਵਾਲਾ ਤੇਲ ਅਤੇ ਪੈਕਡ ਫੂਡ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ¢ ਖੇਤੀਬਾੜੀ ਖੇਤਰ ਵੀ ਇਸ ਤੋਂ ਬਚਿਆ ਨਹੀਂ ਰਹਿੰਦਾ, ਕਿਉਂਕਿ ਟਰੈਕਟਰਾਂ ਅਤੇ ਸਿੰਚਾਈ ਲਈ ਵਰਤੇ ਜਾਣ ਵਾਲੇ ਜਨਰੇਟਰਾਂ ਦਾ ਖਰਚਾ ਵਧਣ ਨਾਲ ਕਿਸਾਨਾਂ ਦੀ ਲਾਗਤ ਵੀ ਵਧਦੀ ਹੈ¢ ਇਸ ਕਾਰਨ ਆਉਣ ਵਾਲੇ ਸਮੇਂ ਵਿੱਚ ਖੇਤੀ ਉਤਪਾਦਾਂ ਦੀਆਂ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ¢ ਇਸ ਤੋਂ ਇਲਾਵਾ ਕੈਬ ਸੇਵਾਵਾਂ, ਆਟੋ ਰਿਕਸ਼ਾ, ਬੱਸ ਕਿਰਾਏ ਅਤੇ ਡਲਿਵਰੀ ਸੇਵਾਵਾਂ ਵੀ ਮਹਿੰਗੀਆਂ ਹੋਣ ਦੀ ਸੰਭਾਵਨਾ ਹੈ ਆਨਲਾਈਨ ਖਾਣਾ ਮੰਗਵਾਉਣ ਵਾਲੀਆਂ ਅਤੇ ਈ-ਕਾਮਰਸ ਡਿਲੀਵਰੀ ਕੰਪਨੀਆਂ ਵੀ ਆਪਣੇ ਚਾਰਜ ਵਧਾ ਸਕਦੀਆਂ ਹਨ¢ ਮਾਹਿਰਾਂ ਅਨੁਸਾਰ ਜੇ ਇੰਧਨ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਰਿਹਾ ਤਾਂ ਮਹਿੰਗਾਈ ਹੋਰ ਤੇਜ਼ੀ ਨਾਲ ਵਧ ਸਕਦੀ ਹੈ¢ ਕੇਂਦਰ ਸਰਕਾਰ ਵੱਲੋਂ ਕਈ ਵਾਰ ਐਕਸਾਈਜ਼ ਡਿਊਟੀ ਵਿੱਚ ਕਟÏਤੀ ਕਰਕੇ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਤੇਲ ਕੰਪਨੀਆਂ 'ਤੇ ਵਿੱਤੀ ਦਬਾਅ ਬਣਦਾ ਹੈ¢ ਇਸਦਾ ਅਸਰ ਆਖ਼ਰਕਾਰ ਆਮ ਜਨਤਾ 'ਤੇ ਹੀ ਪੈਂਦਾ ਹੈ¢ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ, ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਜਲਦ ਕੰਟਰੋਲ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ¢

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਧੱਕੇ-ਅਮਿਤ ਅਰੋੜਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਕੇਂਦਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ <br/>
Ad Position 24