08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਟੇਟ ਪਬਲਿਕ ਸਕੂਲ ਸ਼ਾਹਕੋਟ ਦਾ ਸੀ.ਬੀ.ਐੱਸ.ਈ 12ਵੀਂ ਦਾ ਨਤੀਜਾ ਰਿਹਾ 100 ਫ਼ੀਸਦੀ

Ad Position 21
No active advertisement
ਅਜੀਤ ਡੈਸਕ 16-05-2026
ਸ਼ਾਹਕੋਟ, 15 ਮਈ (ਦਲਜੀਤ ਸਿੰਘ ਸਚਦੇਵਾ)-ਸੀ.ਬੀ.ਐੱਸ.ਈ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥੀਆਂ ਨੇ ਵੱਖ-ਵੱਖ ਸਟ੍ਰੀਮਾਂ ਵਿਚ ਮੱਲਾਂ ਮਾਰ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਨੇ ਦੱਸਿਆ ਕਿ ਹਿਊਮੈਨਿਟਜ਼ ਸਟ੍ਰੀਮ ਵਿਚ ਨਵਜੋਤ ਕੌਰ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਉਸ ਨੇ ਪੰਜਾਬੀ ਤੇ ਡਾਂਸ 'ਚ 99, ਟਾਈਪੋਗ੍ਰਾਫੀ 'ਚ 97 ਅਤੇ ਇੰਗਲਿਸ਼ 'ਚ 95 ਅੰਕ ਪ੍ਰਾਪਤ ਕੀਤੇ | ਸਿਦਕਜੋਤ ਕੌਰ ਨੇ 94 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਦੀਪਜੋਤ ਕੌਰ ਨੇ 93 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸ ਦੇ ਨਾਲ ਹੀ ਹਰਮਨਜੋਤ ਕੌਰ ਤੇ ਜਸਕਿਰਤ ਕੌਰ ਨੇ 91 ਫ਼ੀਸਦੀ ਅੰਕ ਪ੍ਰਾਪਤ ਕੀਤੇ | ਕਾਮਰਸ ਸਟ੍ਰੀਮ ਵਿਚ ਮਨਰੋਜਦੀਪ ਕੌਰ ਨੇ 94.8 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਉਸ ਨੇ ਬਿਜਨਸ ਸਟੱਡੀਜ਼ 'ਚ 98, ਡਾਂਸ 'ਚ 97 ਅਤੇ ਅਕਾਊਾਟਸ 'ਚ 95 ਅੰਕ ਪ੍ਰਾਪਤ ਕੀਤੇ | ਕੋਮਲਪ੍ਰੀਤ ਕੌਰ ਨੇ 94.4 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਅਦਿੱਤੇ ਸ਼ਰਮਾ ਨੇ 93.6 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਪਵਨਦੀਪ ਸਿੰਘ ਨੇ 92.6 ਫੀਸਦੀ, ਸੁਖਮਨ ਕੌਰ ਅਤੇ ਸਾਨਵੀਰ ਸਿੰਘ ਨੇ 91.6 ਫੀਸਦੀ ਅਤੇ ਹਰਮੀਨ ਕੌਰ ਨੇ 91.4 ਫੀਸਦੀ ਅੰਕ ਪ੍ਰਾਪਤ ਕੀਤੇ | ਸਾਇੰਸ ਸਟ੍ਰੀਮ ਵਿਚ ਧਰੀਤੀ ਅਗਰਵਾਲ ਨੇ 91.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਉਸ ਨੇ ਟਾਈਪੋਗ੍ਰਾਫੀ ਵਿਚ 99, ਡਾਂਸ ਵਿਚ 96 ਤੇ ਬਾਇਓਲੋਜੀ ਵਿਚ 94 ਅੰਕ ਹਾਸਲ ਕੀਤੇ | ਨਵਰੀਨ ਕੌਰ ਨੇ 90.4 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ ਅਸੀਸ ਕੌਰ ਨੇ 89.2 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਦੇ 70 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਚ 95 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਕੁੱਲ 153 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਐਸ਼ਵੀਨ ਕੌਰ ਅਤੇ ਦੀਵਾਨਸ਼ੀ ਥਾਪਰ ਨੇ ਟਾਈਪੋਗ੍ਰਾਫੀ ਵਿਸ਼ੇ 'ਚ 100 'ਚੋਂ 100 ਅੰਕ ਹਾਸਲ ਕੀਤੇ | ਅਸੀਸ ਕੌਰ ਨੇ ਡਾਂਸ ਵਿਸ਼ੇ 'ਚ 100 'ਚੋਂ 100 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ-ਪ੍ਰਧਾਨ ਡਾ. ਗਗਨਦੀਪ ਕੌਰ ਤੇ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਨੇ ਨਤੀਜੇ 'ਤੇ ਮਾਣ ਮਹਿਸੂਸ ਕਰਦਿਆਂ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਸੰੰਬੰਧੀ ਕਨੂੰਨ 'ਚ ਵੱਡੇ ਪੱਧਰ 'ਤੇ ਸੋਧ ਦੀ ਲੋੜ-ਜਥੇ. ਕਲਿਆਣ ਅਗਲੀ ਖ਼ਬਰ ਇੰਡੋ ਕੈਨੇਡੀਅਨ ਪਬਲਿਕ ਸਕੂਲ ਨਿਜ਼ਾਮਦੀਨਪੁਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ <br/>
Ad Position 24