08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਰਾਰ ਭਵਨ ਦੀ ਉਸਾਰੀ ਲਈ ਗ੍ਰਾਂਟ ਜਾਰੀ ਕਰਨ ਦੀ ਮੰਗ <br/>

Ad Position 21
No active advertisement
ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਦਫਤਰ ਪੁੱਜੇ ਜਨਤਾ ਭਲਾਈ ਮੰਚ ਦੇ ਪ੍ਰਧਾਨ ਗਗਨ ਪਾਹਵਾ ਤੇ ਉਨ੍ਹਾਂ ਦੇ ਸਾਥੀ | ਤਸਵੀਰ-ਜੀਪੀ ਸਿੰਘ <br/> 20-05-2026
ਜਲੰਧਰ, 19 ਮਈ (ਜਤਿੰਦਰ ਪੰਮੀ)- ਜਨਤਾ ਭਲਾਈ ਮੰਚ ਵਲੋਂ ਮਾਡਲ ਹਾਊਸ ਇਲਾਕੇ ਵਿੱਚ ਸਤੀ ਮੰਦਰ ਨੇੜੇ ਬਣ ਰਹੇ ਬਰਾਰ ਭਵਨ ਲਈ ਪਾਸ ਹੋਈ ਲਗਭਗ 49,48,000 ਰੁਪਏ ਦੀ ਗ੍ਰਾਂਟ ਜਾਰੀ ਦੀ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ | ਇਸ ਮੰਗ ਨੂੰ ਲੈ ਕੇ ਮੰਚ ਵਲੋਂ ਪਿਛਲੇ ਹਫਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ | ਮੰਗਲਵਾਰ ਨੂੰ ਜਨਤਾ ਭਲਾਈ ਮੰਚ ਦੇ ਪ੍ਰਧਾਨ ਗਗਨ ਪਾਹਵਾ, ਸੰਗਠਨ ਦੇ ਮੈਂਬਰ ਅਤੇ ਭਾਈਚਾਰੇ ਦੇ ਲੋਕ ਡੀਸੀ ਨੂੰ ਮਿਲਣ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਪੁੱਜੇ ਪਰ ਡਿਪਟੀ ਕਮਿਸ਼ਨਰ ਨਹੀਂ ਮਿਲ ਸਕੇ | ਇਸ ਮੌਕੇ ਗਗਨ ਪਾਹਵਾ ਨੇ ਕਿਹਾ ਕਿ ਬਰਾਰ ਭਾਈਚਾਰੇ ਦੇ ਲੰਮੇਂ ਸਮੇਂ ਤੋਂ ਬਰਾਰ ਭਵਨ ਉਸਾਰਨ ਮੰਗ ਸੀ, ਜਿਸ ਦੀ ਸਰਕਾਰ ਵਲੋਂ ਗ੍ਰਾਂਟ ਪਾਸ ਹੋ ਚੁੱਕੀ ਹੈ | ਇਸ ਦੇ ਬਾਵਜੂਦ ਗ੍ਰਾਂਟ ਜਾਰੀ ਨਾ ਹੋਣ ਕਾਰਨ ਭਾਈਚਾਰੇ ਦੇ ਲੋਕਾਂ 'ਚ ਨਿਰਾਸ਼ਾ ਦਾ ਮਾਹੌਲ ਹੈ | ਉਨ੍ਹਾਂ ਕਿਹਾ ਕਿ ਗ੍ਰਾਂਟ ਰੁਕਣ ਕਾਰਨ ਉਸਾਰੀ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਸਮਾਜਿਕ ਤੇ ਧਾਰਮਿਕ ਸਮਾਗਮਾਂ ਲਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਬਰਾਰ ਭਵਨ ਲਈ ਪਾਸ ਹੋਈ 49,48,000 ਰੁਪਏ ਦੀ ਗ੍ਰਾਂਟ ਤੁਰੰਤ ਜਾਰੀ ਕੀਤੀ ਜਾਵੇ ਅਤੇ ਸੰਬੰਧਤ ਵਿਭਾਗ ਨੂੰ ਭਵਨ ਦੀ ਉਸਾਰੀ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਹੁਕਮ ਦਿੱਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਅਮਰੀ ਨੇ ਹੋ ਰਹੀਆਂ ਚੋਣਾਂ ਵਿਚ ਲਗਾਏ ਧੱਕੇ ਦੇ ਦੋਸ਼ <br/> ਅਗਲੀ ਖ਼ਬਰ ਜਲੰਧਰ ਦੀ ਹਰਨਾਜ ਕੌਰ ਕੋਹਲੀ ਨੇ ਇੰਡੀਆ ਬੁੱਕ 'ਚ ਨਾਂਅ ਦਰਜ ਕਰਵਾਇਆ <br/>
Ad Position 24