08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ਼ਾਹਕੋਟ 'ਚ ਦੋ ਗੱਡੀਆਂ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ, ਜਾਨੀ ਨੁਕਸਾਨ ਦਾ ਬਚਾਅ <br/>

Ad Position 21
No active advertisement
ਸ਼ਾਹਕੋਟ ਦੇ ਮਲਸੀਆਂ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਨੁਕਸਾਨੀਆਂ ਗਈਆਂ ਗੱਡੀਆਂ ਤੇ ਖੜ੍ਹੇ ਵੱਡੀ ਗਿਣਤੀ 'ਚ ਲੋਕ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ <br/> 20-05-2026
ਸ਼ਾਹਕੋਟ, 19 ਮਈ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਸ਼ਾਹਕੋਟ ਦੇ ਮਲਸੀਆਂ ਰੋਡ 'ਤੇ ਦੋ ਗੱਡੀਆਂ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੀਪੂ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਜੋ ਕਿ ਵਰਨਾ ਗੱਡੀ (ਨੰਬਰ- ਪੀ.ਬੀ-08-ਐੱਫ਼.ਐੱਚ-0037) 'ਤੇ ਮਲਸੀਆਂ ਤੋਂ ਸ਼ਾਹਕੋਟ ਵੱਲ ਆ ਰਿਹਾ ਸੀ | ਦੂਸਰੇ ਪਾਸੇ ਤੋਂ ਆਲਟੋ ਗੱਡੀ (ਨੰਬਰ-ਪੀ.ਬੀ-08-ਬੀ.ਟੀ-8942) ਜੋ ਸ਼ਾਹਕੋਟ ਤੋਂ ਮਲਸੀਆਂ ਵੱਲ ਪਾਸੇ ਜਾ ਰਹੀ ਸੀ, ਜਿਸ ਨੂੰ ਲਵਪ੍ਰੀਤ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਮੂਲੇਵਾਲ ਅਰਾਈਆਂ (ਸ਼ਾਹਕੋਟ) ਚਲਾ ਰਿਹਾ ਸੀ ਤੇ ਨਾਲ ਦੀ ਕੰਡਕਟਰ ਸੀਟ 'ਤੇ ਦਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਮਾਣਕਪੁਰ (ਸ਼ਾਹਕੋਟ) ਬੈਠਾ ਸੀ | ਜਦ ਇਹ ਦੋਵੇਂ ਗੱਡੀਆਂ ਸ਼ਾਹਕੋਟ ਦਾਣਾ ਮੰਡੀ ਨਜ਼ਦੀਕ ਪੁੱਜੀਆਂ ਤਾਂ ਇਨ੍ਹਾਂ ਦੀ ਜ਼ਬਰਦਸਤ ਆਹਮੋ-ਸਾਹਮਣੀ ਟੱਕਰ ਹੋ ਗਈ | ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਹਾਦਸੇ ਤੋਂ ਬਾਅਦ ਦੋਨਾਂ ਗੱਡੀਆਂ ਸਵਾਰਾਂ ਵਲੋਂ ਆਪਸ ਵਿਚ ਹੱਥੋਂਪਾਈ ਹੋਣ ਦੀ ਕੋਸ਼ਿਸ਼ ਕੀਤੀ ਗਈ, ਪਰ ਮੌਕੇ 'ਤੇ ਖੜ੍ਹੇ ਲੋਕਾਂ ਵਲੋਂ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ | ਹਾਦਸੇ ਵਾਲੀ ਥਾਂ 'ਤੇ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਵੀ ਪੁੱਜ ਗਈ, ਜੋ ਦੋਨੇ ਧਿਰਾਂ ਨੂੰ ਥਾਣੇ ਲੈ ਗਈ | ਦੋਨੇ ਧਿਰਾਂ 'ਚ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਦੇਵੇ ਪੰਜਾਬ ਸਰਕਾਰ-ਰਾਣਾ ਹਰਦੀਪ ਸਿੰਘ ਅਗਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਦੇ 10ਵੀਂ ਤੇ 12ਵੀਂ ਦੇ ਹੋਣਹਾਰ ਵਿਦਿਆਰਥੀਆਂ ਦਾ ਡੀ.ਏ.ਵੀ ਕਾਲਜ ਵਲੋਂ ਦਾ ਸਨਮਾਨ <br/>
Ad Position 24