08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਟੀ.ਬੀ ਮੁਕਤ ਭਾਰਤ ਲਈ ਜ਼ਰੂਰੀ ਹੈ ਇਸ ਦਾ ਬਚਾਓ ਅਤੇ ਸਹੀ ਇਲਾਜ-ਡਾ. ਮਨੂੰ ਹੱਲਣ <br/>

Ad Position 21
No active advertisement
ਅਜੀਤ ਡੈਸਕ 20-05-2026
ਗੁਰਾਇਆ,19 ਮਈ (ਬਲਵਿੰਦਰ ਸਿੰਘ)- ਵਿਸ਼ਵ ਟੀ ਬੀ ਦਿਵਸ ਤੋਂ ਲੈ ਕੇ 100 ਦਿਨਾਂ ਲਈ ਟੀ ਬੀ ਮੁਕਤ ਭਾਰਤ ਅਭਿਆਨ ਚਲ ਰਿਹਾ ਹੈ ਜਿਸ ਦਾ ਮਕਸਦ ਭਾਰਤ ਨੂੰ ਟੀ. ਬੀ ਤੋਂ ਮੁਕਤ ਬਣਾਉਣ ਦਾ ਹੈ | ਇਹ ਸ਼ਬਦ ਡਾ. ਮਨੂੰ ਹੱਲਣ ਆਯੁਰਵੈਦਿਕ ਮੈਡੀਕਲ ਅਫ਼ਸਰ ਜਲੰਧਰ ਨੇ ਕਹੇ | ਉਨ੍ਹਾਂ ਕਿਹਾ ਕਿ ਭਾਰਤ ਇੱਕ ਬਹੁਤ ਹੀ ਵੱਡੀ ਅਤੇ ਸੰਘਣੀ ਆਬਾਦੀ ਵਾਲਾ ਦੇਸ਼ ਹੈ | ਅਜਿਹੀ ਸਥਿਤੀ ਵਿਚ ਟੀ ਬੀ ਦੇ ਲੱਛਣ ਅਤੇ ਇਲਾਜ ਨੂੰ ਹੀ ਨਹੀਂ ਬਲਕਿ ਇਸ ਦੇ ਬਚਾਓ ਨੂੰ ਵੀ ਤਵੱਜੋ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜਾਗਰੂਕ ਸਮਾਜ ਵਿਚ ਇਹ ਲਗਭਗ ਸਭ ਜਾਂਦੇ ਹਨ ਕਿ ਜੇਕਰ ਬਲਗ਼ਮ ਵਾਲੀ ਖਾਂਸੀ ਨੂੰ 2-3 ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਜਾਵੇ ਜਾਂ ਉਸ ਦੇ ਵਿਚ ਖੂਨ ਵੀ ਆਉਂਦਾ ਹੋਵੇ, ਰਾਤ ਨੂੰ ਬੁਖ਼ਾਰ ਹੋ ਜਾਂਦਾ ਹੋਵੇ, ਪਸੀਨਾ ਆਉਣਾ, ਭੁੱਖ ਅਤੇ ਵਜ਼ਨ ਦਾ ਬਿਨਾਂ ਕਾਰਨ ਘਟੀ ਜਾਣਾ ਵਰਗੇ ਟੀ ਬੀ ਦੇ ਲੱਛਣ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਕਿਸੇ ਵਿਅਕਤੀ ਵਿਚ ਮਿਲਦੇ ਹੋਣ ਤਾਂ ਨੇੜਲੇ ਸਰਕਾਰੀ ਹਸਪਤਾਲ ਤੋਂ ਇਸ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ | ਟੀ ਬੀ ਪਾਏ ਜਾਣ 'ਤੇ ਸਰਕਾਰੀ ਹਸਪਤਾਲ ਵਲੋਂ ਇਸ ਦੀ ਦਵਾਈ ਮਿਲਦੀ ਹੈ ਜੋ ਕਿ ਨਿਸ਼ਚਿਤ ਸਮੇਂ ਲਈ ਜੇ ਮਰੀਜ਼, ਲੈ ਲਵੇ 'ਤੇ ਬਿਲਕੁਲ ਠੀਕ ਹੋ ਸਕਦਾ ਹੈ | ਇਲਾਜ ਦੇ ਨਾਲ ਨਾਲ ਜ਼ਰੂਰੀ ਹੈ ਕਿ ਮਰੀਜ਼ ਪੌਸ਼ਟਿਕ ਖਾਣਾ-ਪੀਣਾ ਲੈਂਦਾ ਹੋਵੇ | ਰੋਜ਼ਾਨਾ ਯੋਗ ਅਭਿਆਸ ਖ਼ਾਸਕਰ ਪ੍ਰਾਣਾਯਾਮ ਕਰਦਾ ਹੋਵੇ | ਯੋਗ ਅਤੇ ਪਰਾਣਾ-ਜਾਮ ਦਾ ਨਿੱਤ ਅਭਿਆਸ ਸਰੀਰ ਦੀ ਰੋਗ ਪ੍ਰਤਿਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਜਿਸ ਦੇ ਨਾਲ ਟੀ ਬੀ ਦੇ ਮਰੀਜ਼ ਨੂੰ ਲਾਭ ਮਿਲਦਾ ਹੈ | ਟੀ.ਬੀ ਜਲਦੀ ਉਨ੍ਹਾਂ ਲੋਕਾਂ ਨੂੰ ਹੀ ਹੁੰਦੀ ਹੈ ਜਿੰਨਾਂ ਦਾ ਕਿਸੀ ਪੁਰਾਣੀ ਬਿਮਾਰੀ ਕਰਕੇ ਰੋਗ ਪ੍ਰਤਿਰੋਧਕ ਸ਼ਕਤੀ ਘੱਟ ਗਈ ਹੋਵੇ ਜਿਵੇਂ ਸ਼ੂਗਰ, ਹਾਈ ਬੀ ਪੀ ਆਦਿ | ਟੀ ਬੀ ਇੱਕ ਇਲਾਜ ਯੋਗ ਬਿਮਾਰੀ ਹੈ ਅਤੇ ਇਸ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਟੀ ਬੀ ਦੀ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ | ਇੱਕ ਤੰਦਰੁਸਤ ਵਿਅਕਤੀ ਦੇ ਨੇੜੇ ਕੋਈ ਟੀ ਬੀ ਦਾ ਮਰੀਜ਼ ਹੋਏ 'ਤੇ ਜ਼ਰੂਰੀ ਹੈ ਕਿ ਮਰੀਜ਼ ਵੀ ਮਾਸਕ ਪਾਏ | ਖੁੱਲੇ੍ਹ ਥਾਂ ਵਿਚ ਥੁੱਕੇ ਨਾ ਅਤੇ ਇੰਨਫੈਕਸ਼ਨ ਨੂੰ ਫੈਲਣ ਤੋਂ ਰੋਕੇ | ਅਸੀਂ ਸਵੱਛਤਾ ਅਭਿਆਨ ਵੀ ਮਨਾਉਂਦੇ ਹਾਂ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਸਭ ਇਹ ਸਮਝ ਪਾਈਏ ਕਿ ਖੁੱਲੇ੍ਹ ਥਾਂ ਸੜਕਾਂ ਆਦਿ ਤੇ ਥੁੱਕਣਾ ਇੱਕ ਚੰਗੀ ਆਦਤ ਨਹੀਂ, ਇਸ ਵਿਚ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ | ਸਮੇਂ ਸਮੇਂ ਬਿਮਾਰੀਆਂ ਸਮਾਜ'ਤੇ ਆਪਣਾ ਦੁਰ ਪ੍ਰਭਾਵ ਪਾਉਂਦੀਆਂ ਹਨ ਅਤੇ ਟੀ ਬੀ ਵੀ ਉਨ੍ਹਾਂ ਵਿਚੋਂ ਇੱਕ ਹੈ | ਸਹੀ ਖਾਣ-ਪੀਣ ਨਿੱਤ ਯੋਗ ਅਭਿਆਸ, ਪ੍ਰਾਣਾਯਾਮ, ਸਾਫ਼ ਸਫ਼ਾਈ ਰੱਖਣ ਨਾਲ ਟੀ ਬੀ ਦੀ ਬਿਮਾਰੀ ਤੋਂ ਅਤੇ ਉਸ ਦੇ ਫੈਲਣ ਤੋਂ ਬਚਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀ ਨੇ ਹੋ ਰਹੀਆਂ ਚੋਣਾਂ ਵਿਚ ਲਗਾਏ ਧੱਕੇ ਦੇ ਦੋਸ਼ ਅਗਲੀ ਖ਼ਬਰ ਤਲਵੰਡੀ ਸਲੇਮ ਗਊਸ਼ਾਲਾ ਵਿਖੇ ਰੱਖਿਆ ਵੱਡੀ ਸ਼ੈੱਡ ਦਾ ਨੀਂਹ ਪੱਥਰ <br/>
Ad Position 24