ਸ਼ਾਹਕੋਟ, 19 ਮਈ (ਸੁਖਦੀਪ ਸਿੰਘ)ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਅÏਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਗਾਰੰਟੀ ਤਹਿਤ 'ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ' ਤਹਿਤ ਸ਼ਾਹਕੋਟ ਦੇ ਵਾਰਡ ਨੰਬਰ-5, ਮੁਹੱਲਾ ਬਾਵਿਆਂ ਤੋਂ ਵਾਰਡ ਇੰਚਾਰਜ ਰੂਪ ਲਾਲ ਸ਼ਰਮਾ ਦੀ ਰਹਿਨੁਮਾਈ ਹੇਠ ਸਕੀਮ ਦੀ ਰਸਮੀ ਸ਼ੁਰੂਆਤ ਕੀਤੀ ਗਈ | ?ਪ੍ਰੱੈਸ ਨੂੰ ਜਾਣਕਾਰੀ ਦਿੰਦਿਆਂ ਰੂਪ ਲਾਲ ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਸ ਨੂੰ 'ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ' ਦਾ ਨਾਮ ਦੇ ਕੇ ਪੂਰਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ 'ਆਪ' ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੇ ਵਿਸ਼ੇਸ਼ ਯਤਨਾਂ ਸਦਕਾ ਅੱਜ ਵਾਰਡ ਨੰਬਰ-5 'ਚ ਇਸ ਸਕੀਮ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰ ਦਿੱਤਾ ਗਿਆ ਹੈ | ਸਰਕਾਰ ਵੱਲੋਂ ਅÏਰਤਾਂ ਦੀਆਂ ਵਿਸ਼ੇਸ਼ ਟੀਮਾਂ ਬਣਾ ਕੇ 'ਸਖ਼ੀਆਂ' ਦਾ ਨਾਮ ਦਿੱਤਾ ਹੈ, ਜੋ ਘਰ-ਘਰ ਜਾ ਕੇ ਅÏਰਤਾਂ ਦੇ ਫਾਰਮ ਭਰਨਗੀਆਂ ਤਾਂ ਕਿ ਕਿਸੇ ਨੂੰ ਵੀ ਮੁਸ਼ਕਿਲ ਨਾ ਆਵੇ | ?ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-5 'ਚ 7 'ਸਖ਼ੀਆਂ' ਦੀ ਟੀਮ ਤਾਇਨਾਤ ਕੀਤੀ ਗਈ ਹੈ, ਜਿਸ ਵਿੱਚ ਮਮਤਾ ਰਾਣੀ, ਨੀਤੀਕਾ ਸ਼ਰਮਾ, ਜੋਤੀ ਰਿਹਾਨ, ਰੀਟਾ ਰਿਹਾਨ, ਜੋਤੀ, ਪ੍ਰੀਤੀ ਅਤੇ ਸ਼ੀਲੋ ਰਾਣੀ ਸ਼ਾਮਲ ਹਨ | ਇਹ ਟੀਮ ਪੂਰੇ ਮੁਹੱਲੇ ਦੀਆਂ ਯੋਗ ਅÏਰਤਾਂ ਦੇ ਫਾਰਮ ਭਰਨ ਦੀ ਜ਼ਿੰਮੇਵਾਰੀ ਨਿਭਾਏਗੀ | ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਆਗੂਆਂ ਦਾ ਧੰਨਵਾਦ ਕੀਤਾ |