08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਪੋਰਟਸ ਮਾਰਕੀਟ 'ਚ ਵਾਪਰੀਆਂ ਅਪਰਾਧਕ ਘਟਨਾਵਾਂ ਕਾਰਨ ਕਾਰੋਬਾਰੀਆਂ 'ਚ ਡਰ ਦਾ ਮਾਹੌਲ

Ad Position 21
No active advertisement
ਖੇਡ ਉਦਯੋਗ ਸੰਘ ਵਲੋਂ ਕੀਤੀ ਗਈ ਮੀਟਿੰਗ ਦੌਰਾਨ ਹਾਜ਼ਰ ਕਾਰੋਬਾਰੀ ਆਗੂ ਰਵਿੰਦਰ ਧੀਰ, ਕਨਵੀਨਰ ਵਿਜੇ ਧੀਰ, ਸਹਿ ਕਨਵੀਨਰ ਪ੍ਰਵੀਣ ਆਨੰਦ, ਸਹਿ ਕਨਵੀਨਰ ਰਮੇਸ਼ ਆਨੰਦ, ਵਿਪਨ ਪਿ੍ੰਜਾ, ਪ੍ਰੇਮ ਉੱਪਲ, ਸੰਦੀਪ ਗਾਂਧੀ, ਰਾਜਿੰਦਰ ਚਤਰਥ, ਸੰਜੇ ਮਹਿੰਦੀਰੱਤਾ ਅਤੇ ਹੋਰ | ਅਜੀਤ ਤਸਵੀਰ <br/> 21-05-2026
ਜਲੰਧਰ, 20 ਮਈ (ਜਤਿੰਦਰ ਪੰਮੀ)-ਪਿਛਲੇ ਕੁਝ ਦਿਨਾਂ ਤੋਂ ਬਸਤੀ ਨੌ ਦੀ ਸਪੋਰਟਸ ਮਾਰਕੀਟ 'ਚ ਵਾਪਰੀਆਂ ਅਪਰਾਧਕ ਘਟਨਾਵਾਂ ਕਾਰਨ ਉਥੋਂ ਦੇ ਕਾਰੋਬਾਰੀਆਂ 'ਚ ਡਰ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਇਨ੍ਹਾਂ ਘਟਨਾਵਾਂ ਨੂੰ ਲੈ ਕੇ ਖੇਡ ਉਦਯੋਗ ਸੰਘ ਦੇ ਕਨਵੀਨਰ ਵਿਜੇ ਧੀਰ, ਸਹਿ ਕਨਵੀਨਰ ਪ੍ਰਵੀਣ ਆਨੰਦ ਅਤੇ ਸਹਿ ਕਨਵੀਨਰ ਰਮੇਸ਼ ਆਨੰਦ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਖਰਾਬ ਹੋ ਰਹੀ ਕਾਨੂੰਨ ਵਿਵਸਥਾ 'ਤੇ ਗੰਭੀਰ ਚਿੰਤਾ ਪ੍ਰਗਟਾਈ ਗਈ | ਕਾਰੋਬਾਰੀ ਆਗੂਆਂ ਨੇ ਕਿਹਾ ਕਿ ਇਕ ਹਫਤੇ ਦੌਰਾਨ ਸਪੋਰਟਸ ਮਾਰਕੀਟ 'ਚ ਲੁੱਟ-ਖੋਹ ਦੀਆਂ ਤਿੰਨ ਘਟਨਾਵਾਂ ਵਾਪਰ ਗਈਆਂ ਹਨ, ਜਿਸ ਨਾਲ ਦੁਕਾਨਦਾਰਾਂ 'ਚ ਡਰ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਮਾਰਕੀਟ 'ਚ ਦੇਰ ਸ਼ਾਮ ਇੱਕ ਲੜਕੀ ਨਾਲ ਲੁੱਟ ਦੀ ਘਟਨਾ ਵਾਪਰੀ ਸੀ | ਕਾਰੋਬਾਰੀ ਆਗੂ ਰਵਿੰਦਰ ਧੀਰ ਨੇ ਕਿਹਾ ਕਿ ਅਪਰਾਧੀਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਸ਼ਰੇਆਮ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ | ਮੀਟਿੰਗ ਦੌਰਾਨ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਗਈ ਕਿ ਇਸ ਇਲਾਕੇ ਵਿੱਚ ਪੁਲਿਸ ਪੈਟਰੋਲਿੰਗ ਯਕੀਨੀ ਬਣਾਈ ਜਾਵੇ ਅਤੇ ਇੱਕ ਪੱਕੀ ਪੁਲਿਸ ਬੀਟ ਸਥਾਪਤ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪੂਰੀ ਮਾਰਕੀਟ ਦੋ ਥਾਣਿਆਂ ਵਿੱਚ ਵੰਡੀ ਹੋਈ ਹੈ, ਜਿਸ ਦਾ ਇੱਕ ਹਿੱਸਾ ਬਸਤੀ ਬਾਬਾ ਖੇਲ ਥਾਣੇ ਅਤੇ ਦੂਜਾ ਡਵੀਜ਼ਨ ਨੰਬਰ 5 ਅਧੀਨ ਆਉਂਦਾ ਹੈ, ਜਿਸ ਕਾਰਨ ਇ ਲਾਕੇ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ | ਮੀਟਿੰਗ ਵਿੱਚ ਵਿਪਨ ਪਿ੍ੰਜਾ, ਪ੍ਰੇਮ ਉੱਪਲ, ਸੰਦੀਪ ਗਾਂਧੀ, ਰਾਜਿੰਦਰ ਚਤਰਥ, ਸੰਜੇ ਮਹਿੰਦਿਰਤਾ, ਸਾਹਿਲ ਬੇਦੀ, ਅਸ਼ੋਕ ਕਤਿਆਲ, ਨਿਖਿਲ ਸੋਨੀ, ਬਲਰਾਜ ਗੁਪਤਾ, ਪੁਨੀਸ ਮਦਾਨ, ਰਾਜੀਵ ਮਹਾਜਨ, ਰਣਦੇਵ ਪੂਰੀ, ਦੀਕਸ਼ਤ ਅਰੋੜਾ, ਨੀਟੂ ਮਹਾਜਨ, ਚੰਦਰ ਮੋਹਨ, ਅਵਨੀਤ ਮਸੰਦ, ਰਾਹੁਲ ਕੋਹਲੀ, ਸਾਮ ਸਰਮਾ, ਜਤਿੰਦਰ ਦੱਤਾ, ਚੰਦਨ ਗੁਪਤਾ, ਰੋਹਿਤ ਗੁਪਤਾ, ਕਮਲਜੀਤ ਸੰਬੀ, ਮੁਕੇਸ ਕਪੂਰ ਅਤੇ ਸੁਰਜੀਤ ਸਿੰਘ ਸਮੇਤ ਕਈ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿਛਲੇ ਤਿੰਨ ਸਾਲ ਤੋਂ ਬੰਦ ਪਿਆ ਹੈ ਪੰਜਾਬ ਸਰਕਾਰ ਦਾ ਬਹੁ-ਕੌਸ਼ਲ ਵਿਕਾਸ ਕੇਂਦਰ ਅਗਲੀ ਖ਼ਬਰ ਸਾਫ਼ ਹਵਾ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਤੇ ਸਾਂਝੇ ਯਤਨਾਂ ਦੀ ਲੋੜ : ਏ.ਡੀ.ਸੀ.
Ad Position 24