ਪਿਛਲੇ ਤਿੰਨ ਸਾਲ ਤੋਂ ਬੰਦ ਪਿਆ ਹੈ ਪੰਜਾਬ ਸਰਕਾਰ ਦਾ ਬਹੁ-ਕੌਸ਼ਲ ਵਿਕਾਸ ਕੇਂਦਰ
ਲੈਦਰ ਕੰਪਲੈਕਸ ਸਥਿਤ ਜ਼ਿਲ੍ਹਾ ਰੋਜ਼ਗਾਰ ਉਤਪਤੀ, ਕੌਸ਼ਲ ਵਿਕਾਸ ਤੇ ਸਿਖਲਾਈ ਬਿਊਰੋ ਦਾ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਜੋ ਕੋਰਸ ਨਾ ਚੱਲਣ ਕਾਰਨ ਪਿਛਲੇ ਤਿੰਨ ਸਾਲ ਤੋਂ ਬੰਦ ਪਿਆ ਹੈ | ਤਸਵੀਰ-ਜੀਪੀ ਸਿੰਘ |
<br/>
21-05-2026
ਇਸ ਸਾਲ ਸ਼ੁਰੂ ਕਰ ਦਿੱਤਾ ਜਾਵੇਗਾ ਕੇਂਦਰ-ਨੀਲਮ ਮਹੇ
ਜ਼ਿਲ੍ਹਾ ਰੋਜ਼ਗਾਰ ਉਤਪਤੀ, ਕੌਸ਼ਲ ਵਿਕਾਸ ਤੇ ਸਿਖਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਕਿਹਾ ਕਿ ਸਕਿੱਲ ਡਿਵੈੱਲਪਮੈਂਟ ਸੈਂਟਰ 'ਚ ਇਸ ਸਾਲ ਤੋਂ ਦੁਬਾਰਾ ਕਿੱਤਾਮੁਖੀ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ | ਕੋਰਸ ਸ਼ੁਰੂ ਕਰਨ ਲਈ ਵਿਭਾਗ ਵਲੋਂ ਸਿਖਲਾਈ ਸੰਸਥਾ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ | ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਇਮਾਰਤ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ | ਡਿਪਟੀ ਡਾਇਰੈਕਟਰ ਨੇ ਕਿਹਾ ਕਿ ਕੇਂਦਰ 'ਚ ਅਗਲੇ ਮਹੀਨਿਆਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਸਕਿੱਲ ਕੋਰਸ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ 'ਚ ਸੀਐਨਸੀ ਅਪ੍ਰੇਰਟਰ, ਮੈਨੂਅਲ ਮੈਟਲ ਆਰਕ ਵੈਲਡਿੰਗ, ਜਨਰਲ ਡਿਊਟੀ ਅਸਿਸਟੈਂਟ, ਪ੍ਰੋਫੈਸ਼ਨਲ ਮੇਕਅਪ ਆਰਟਿਸਟ, ਸਹਾਇਕ ਇਲੈਕਟ੍ਰੀਸ਼ਨ, ਸਟਿਚਿੰਗ ਅਪ੍ਰੇਟਰ ਗੁੱਡਜ਼ ਐਂਡ ਗਾਰਮੈਂਟਸ, ਕੋਮਿਸ ਚੈਫ, ਡਿਜੀਟਲ ਮਿੱਤਰਾ, ਅਕਾਊਾਟ ਅਸਿਸਟੈਂਟ, ਗ੍ਰਾਫਿਕ ਡਿਜ਼ਾਈਨਿੰਗ, ਚਾਈਲਡ ਕੇਅਰਟੇਕਰ (ਨਾਨ ਕਲੀਨੀਕਲ), ਡੋਮੈਸਟਿਕ ਡਾਟਾ ਐਂਟਰੀ ਅਪ੍ਰੇਰਟਰ, ਫਰੰਟ ਆਫਿਸ ਐਸੋਸੀਏਟਸ ( ਦੋਵੇਂ ਸ਼ਹਿਰੀ ਉਮੀਦਵਾਰਾਂ ਲਈ), ਫੂਡ ਪ੍ਰੋਡਕਟਸ ਪੈਕੇਜਿੰਗ, ਟੈਨੀਸ਼ੀਅਨ (ਦਿਹਾਤੀ ਉਮੀਦਵਾਰਾਂ ਲਈ), ਐਲਡਰਲੀ ਕੇਅਰਟੇਕਰ (ਨਾਨ ਕਲੀਨੀਕਲ) ਅਤੇ ਵੇਅਰ ਹਾਊਸ ਐਸੋਸੀਏਟ ਸ਼ਾਮਲ ਹਨ |