08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਟਰੰਪ ਦੀ ਪਾਰਟੀ 'ਚ ਬਗ਼ਾਵਤ

Ad Position 21
No active advertisement
ਅਜੀਤ ਡੈਸਕ 21-05-2026

ਈਰਾਨ ਜੰਗ ਰੋਕਣ ਲਈ ਰਿਪਬਲਿਕਨਾਂ ਨੇ ਵਿਰੋਧੀ ਧਿਰ ਦਾ ਦਿੱਤਾ ਸਾਥ
ਵਾਸ਼ਿੰਗਟਨ, 20 ਮਈ (ਏ.ਪੀ.)-ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਇਕ ਅਜਿਹੇ ਬਿੱਲ ਨੂੰ ਅੱਗੇ ਵਧਾਉਣ ਲਈ ਮਨਜ਼ੂਰੀ ਦੇ ਦਿੱਤੀ, ਜਿਸ ਦਾ ਉਦੇਸ਼ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਨਾਲ ਜੰਗ ਤੋਂ ਪਿੱਛੇ ਹਟਣ ਲਈ ਮਜਬੂਰ ਕਰਨਾ ਹੈ | ਰਿਪਬਲਿਕਨ ਸੰਸਦ ਮੈਂਬਰਾਂ ਦੀ ਇਕ ਵੱਡੀ ਗਿਣਤੀ ਨੇ ਰਾਸ਼ਟਰਪਤੀ ਦੀ ਇੱਛਾ ਦੇ ਵਿਰੁੱਧ ਜਾ ਕੇ ਬਿੱਲ ਦੇ ਹੱਕ ਵਿਚ ਵੋਟ ਦਿੱਤੀ | ਫਰਵਰੀ ਦੇ ਅਖੀਰ ਤੋਂ, ਜਦੋਂ ਟਰੰਪ ਨੇ ਈਰਾਨ 'ਤੇ ਹਮਲੇ ਦਾ ਆਦੇਸ਼ ਦਿੱਤਾ ਸੀ, ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਵਾਰ-ਵਾਰ ਜੰਗ ਸ਼ਕਤੀਆਂ ਦੇ ਮਤਿਆਂ 'ਤੇ ਵੋਟਾਂ ਲਈ ਜ਼ੋਰ ਦਿੱਤਾ ਹੈ | ਬਿੱਲ ਦੇ ਅੰਤਿਮ ਪਾਸ ਹੋਣ ਲਈ ਅੰਤਿਮ ਵੋਟਿੰਗ ਅਜੇ ਹੋਣੀ ਬਾਕੀ ਹੈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੋਟਿੰਗ ਕਦੋਂ ਹੋਵੇਗੀ | ਕੈਂਟਕੀ ਦੇ ਰਿਪਬਲਿਕਨ ਸੈਨੇਟਰ ਰੈਂਡ ਪਾਲ, ਮੇਨ ਦੇ ਸੂਜ਼ਨ ਕੋਲਿਨਜ਼ ਤੇ ਅਲਾਸਕਾ ਦੇ ਲੀਜ਼ਾ ਮੁਰਕੋਵਸਕੀ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਜੰਗ ਸ਼ਕਤੀਆਂ ਦੇ ਮਤਿਆਂ ਦੇ ਸਮਰਥਨ ਵਿਚ ਵੋਟ ਦਿੱਤੀ ਸੀ ਅਤੇ ਉਨ੍ਹਾਂ ਨੇ ਮੰਗਲਵਾਰ ਨੂੰ ਦੁਬਾਰਾ ਅਜਿਹਾ ਕੀਤਾ | ਹਾਲਾਂਕਿ, ਕੈਸੀਡੀ ਨੇ ਪਹਿਲੀ ਵਾਰ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਈ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਹਵਾਈ ਅੱਡੇ ਤੋਂ ਲੋਕਾਂ ਦੇ ਸਾਮਾਨ ਦੇ ਟੈਗ ਬਦਲ ਕੇ ਹੋ ਰਹੀ ਨਸ਼ਾ ਤਸਕਰੀ ਅਗਲੀ ਖ਼ਬਰ ਪਿਛਲੇ ਤਿੰਨ ਸਾਲ ਤੋਂ ਬੰਦ ਪਿਆ ਹੈ ਪੰਜਾਬ ਸਰਕਾਰ ਦਾ ਬਹੁ-ਕੌਸ਼ਲ ਵਿਕਾਸ ਕੇਂਦਰ
Ad Position 24