ਜਲੰਧਰ, 20 ਮਈ (ਜਸਪਾਲ ਸਿੰਘ)- ਡੀ.ਏ.ਵੀ. ਕਾਲਜ ਦੇ ਪੋਸਟ ਗ੍ਰੈਜੂਏਟ ਸੰਸਕ੍ਰਿਤ ਵਿਭਾਗ ਦੇ ਪਹਿਲੇ ਅਤੇ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਐਲਾਨੇ ਗਏ ਦਸੰਬਰ 2025 ਦੇ ਪ੍ਰੀਖਿਆ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ | ਐੱਮ. ਏ. ਸੰਸਕ੍ਰਿਤ ਤੀਜੇ ਸਮੈਸਟਰ ਦੀ ਵਿਦਿਆਰਥਣ ਲੀਨਾ ਸ਼ਰਮਾ ਨੇ 9.00 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ¢ ਐੱਮ. ਏ. ਸੰਸਕ੍ਰਿਤ ਪਹਿਲੇ ਸਮੈਸਟਰ ਦੀ ਵਿਦਿਆਰਥਣ ਸਮਾਧਨ ਸਤਾਰਕਰ ਨੇ 8.60 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸ਼ੁਭਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ¢ ਪਿ੍ੰਸੀਪਲ ਡਾ. ਅਨੂਪ ਕੁਮਾਰ ਵੱਤਸ ਨੇ ਪ੍ਰੀਖਿਆ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸੰਸਕ੍ਰਿਤ ਵਿਭਾਗ ਤੋਂ ਪ੍ਰੋ. ਰਿਤੂ ਤਲਵਾੜ (ਚੇਅਰਪਰਸਨ), ਪ੍ਰੋ. ਵਿਵੇਕ ਸ਼ਰਮਾ ਅਤੇ ਪ੍ਰੋ. ਮੋਤੀ ਰਾਮ ਵੀ ਮੌਜੂਦ ਸਨ |