07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਚੁਗਿੱਟੀ 'ਚ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਨੂੰ ਅਚਾਨਕ ਲੱਗੀ ਅੱਗ

Ad Position 21
No active advertisement
ਅਜੀਤ ਡੈਸਕ 21-05-2026
ਚੁਗਿੱਟੀ/ਜੰਡੂਸਿੰਘਾ, 20 ਮਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਚੁਗਿੱਟੀ 'ਚ ਸਥਿਤ ਸਰਕਾਰੀ ਹਾਈ ਸਕੂਲ ਦੇ ਨਜ਼ਦੀਕ ਬੁੱਧਵਾਰ ਦੀ ਦੇਰ ਰਾਤ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੂੰ ਦੇਖਦਿਆਂ ਆਸ-ਪਾਸ ਦੇ ਘਰਾਂ 'ਚ ਰਹਿੰਦੇ ਲੋਕਾਂ 'ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ | ਇਸ ਸੰਬੰਧੀ ਲੋਕਾਂ ਵਲੋਂ ਤੁਰੰਤ ਇਤਲਾਹ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਕੀਤੀ ਗਈ, ਜਿਨ੍ਹਾਂ ਵਲੋਂ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਤਾਰਾਂ ਨੂੰ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ | ਜਾਣਕਾਰੀ ਅਨੁਸਾਰ ਇਸੇ ਦੌਰਾਨ ਲਾਗਿਉਂ ਲੰਘ ਰਹੇ ਲੋਕਾਂ ਦਾ ਵਾਲ-ਵਾਲ ਬਚਾਅ ਹੋ ਗਿਆ | ਇਲਾਕਾ ਵਸਨੀਕਾਂ ਵਲੋਂ ਬਿਜਲੀ ਮਹਿਕਮੇ ਨੂੰ ਇਸ ਪਾਸੇ ਧਿਆਣ ਦੇਣ ਦੀ ਅਪੀਲ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਫਰੈਂਡਸ ਕਾਲੋਨੀ 'ਚ ਇਲੈਕਟ੍ਰੀਸ਼ਨ ਨੂੰ ਮੋਟਰਸਾਈਕਲ ਚੋਰ ਸਮਝ ਕੇ ਕੁੱਟਿਆ <br/> ਅਗਲੀ ਖ਼ਬਰ ਨਗਰ ਨਿਗਮ ਦੀਆਂ ਸਮੂਹ ਯੂਨੀਅਨਾਂ ਦੀ ਵਿਸ਼ੇਸ਼ ਮੀਟਿੰਗ ਹੋਈ <br/>
Ad Position 24