ਜਲੰਧਰ, 20 ਮਈ (ਸ਼ਿਵ)- ਨਗਰ ਨਿਗਮ ਜਲੰਧਰ ਦੀਆਂ ਸਮੂਹ ਯੂਨੀਅਨਾਂ ਦੀ ਇਕ ਵਿਸ਼ੇਸ਼ ਮੀਟਿੰਗ ਨਗਰ ਨਿਗਮ ਜਲੰਧਰ ਦੇ ਮੁੱਖ ਦਫਤਰ ਵਿਖੇ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀ ਬੰਟੂ ਸਭਰਵਾਲ ਅਤੇ ਸ੍ਰੀ ਸ਼ੰਮੀ ਲੂਥਰ ਵਲੋ ਪੰਜਾਬ ਭਰ ਦੀਆਂ ਸਫ਼ਾਈ ਸੇਵਕਾਂ ਤੇ ਸੀਵਰਮੈਨ ਕਰਮਚਾਰੀਆਂ ਵਲੋ ਪੂਰੇ ਪੰਜਾਬ ਭਰ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲਾਂ ਤੇ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਵਲੋਂ ਇਨ੍ਹਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ | ਅੱਜ ਪੰਜਾਬ ਭਰ ਦੀਆ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਹੜਤਾਲ ਕਰਦੇ ਹੋਏ 14 ਦਿਨਾਂ ਦਾ ਸਮਾਂ ਹੋ ਗਿਆ ਹੈ ਅਤੇ ਸਰਕਾਰ ਵਲੋ ਵੀ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਇਸ ਲਈ ਨਗਰ ਨਿਗਮ ਜਲੰਧਰ ਦੀਆਂ ਸਮੂਹ ਯੂਨੀਅਨਾਂ ਵਲ ਪੰਜਾਬ ਭਰ ਦੀਆਂ ਸਮੂਹ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਦੀਆਂ ਯੂਨੀਅਨਾਂ ਵਲੋਂ ਸਮਰਥਨ ਕੀਤਾ ਗਿਆ ਹੈ | ਮੀਟਿੰਗ ਵਿਚ ਰਿੰਪੀ ਕਲਿਆਣ, ਰਾਜਨ ਕਲਿਆਣ, ਮੁਨੀਸ਼ ਬਾਬਾ, ਸਿਕੰਦਰ ਖੋਸਲਾ, ਵਿਨੋਦ ਗਿੱਲ, ਵਿਕਰਮ ਕਲਿਆਣ, ਅਸ਼ੋਕ ਵਾਲਮਿਕੀ, ਮਨਦੀਪ ਸਿੰਘ ਮਿੱਠੂ, ਨਿਤਿਸ਼ ਨਾਹਰ, ਹਿਤੇਸ਼ ਨਾਹਰ, ਪਵਨ ਪੱਪੂ, ਸੰਜੀਵ ਸਭਰਵਾਲ, ਹੈਪੀ ਥਾਪਰ, ਰਿੱਕੀ ਸਭਰਵਾਲ, ਪ੍ਰੇਮਪਾਲ, ਗੋਪਾਲ ਕਿ੍ਸ਼ਨ, ਸੋਮਪਾਲ, ਹਰਦੇਵ ਨਾਹਰ, ਸੇਵਕ ਰਾਮ, ਤੁਲਸੀਦਾਸ, ਰਵੀ ਥਾਪਰ ਆਦਿ ਮੌਜੂਦ ਸਨ |