ਆਦਮਪੁਰ, 20 ਮਈ (ਰਮਨ ਦਵੇਸਰ) -ਆਦਮਪੁਰ ਦੇ ਰੇਲਵੇ ਰੋਡ 'ਤੇ ਬੀਤੀ ਰਾਤ 12 ਵਜੇ ਨਾ ਮਲੂਮ ਵਿਅਕਤੀ ਵੱਲੋਂ ਸਬਜ਼ੀ ਦੀਆਂ ਰੇੜੀਆਂ ਨੂੰ ਅੱਗ ਲਗਾ ਦਿੱਤੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਰਜੇਸ਼ ਕੁਮਾਰ ਪੁਤਰ ਝੂਲਣ ਪ੍ਰਸਾਦ ਨੇ ਦੱਸਿਆ ਕਿ ਉਹਨਾਂ ਦੀ ਸਬਜ਼ੀ ਦੀਆਂ ਰੇੜੀਆਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ | ਜਦ ਉਹ ਮੌਕੇ ਤੇ ਪਹੁੰਚੇ 'ਤੇ ਫਾਇਰਬਿ੍ਗੇਡ ਵਾਲੇ ਮੁਲਾਜਮ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ | ਇਸ ਖਬਰ ਦੇ ਪਤਾ ਚਲਦੇ ਹੀ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਸਾਬਕਾ ਪ੍ਰਧਾਨ ਪਵਿੱਤਰ ਸਿੰਘ ਮੌਕੇ ਤੇ ਪਹੁੰਚੇ | ਪਵਨ ਕੁਮਾਰ ਟੀਨੂੰ ਨੇ ਫੋਨ 'ਤੇ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰਨ ਨੂੰ ਕਿਹਾ | ਪਵਨ ਕੁਮਾਰ ਨੇ ਪੀੜਤਾਂ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰ ਵੱਲੋਂ ਬਣਦੀ ਸਹਾਇਤਾ ਕੀਤੀ ਜਾਉਗੀ | ਇਸ ਬਾਰੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿ ਦਿੱਤਾ ਜਾਵੇਗਾ |