07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੀਰ ਬਾਬਾ ਸੈਦਰਾਣਾ ਦੇ ਦਰਬਾਰ 'ਤੇ ਰਾਣਾ ਹਰਦੀਪ ਸਿੰਘ ਨੇ ਲਗਵਾਈ ਹਾਜ਼ਰੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ <br/>

Ad Position 21
No active advertisement
ਪੀਰ ਬਾਬਾ ਸੈਦਰਾਣਾ ਦੇ ਦਰਬਾਰ 'ਤੇ ਸਾਲਾਨਾ ਉਰਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਦਾ ਸਨਮਾਨ ਕਰਦੇ ਹੋਏ ਬਾਬਾ ਨਿੰਦ, ਭੂਸ਼ਣ ਸਿੱਧੂ, ਮੋਨੂੰ ਪੁਰੀ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 21-05-2026
ਸ਼ਾਹਕੋਟ, 20 ਮਈ (ਦਲਜੀਤ ਸਿੰਘ ਸਚਦੇਵਾ)- ਪਿੰਡ ਸੈਦਪੁਰ ਝਿੜੀ (ਸ਼ਾਹਕੋਟ) ਵਿਖੇ ਸਥਿਤ ਸਯਦ ਪੀਰ ਬਾਬਾ ਸੈਦਰਾਣਾ ਦੇ ਦਰਬਾਰ 'ਤੇ ਮਸਤ ਬਾਬਾ ਰਾਮ ਲਾਲ ਦੇ 45ਵੇਂ ਸਾਲਾਨਾ ਉਰਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਹਾਜ਼ਰੀ ਲਗਵਾਈ | ਉਨ੍ਹਾਂ ਨੇ ਪੀਰ ਬਾਬਾ ਦੇ ਦਰਬਾਰ ਵਿਚ ਮੱਥਾ ਟੇਕਿਆ ਤੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਪ੍ਰਾਰਥਨਾ ਕੀਤੀ ਤੇ ਕਿਹਾ ਕਿ ਪੀਰਾਂ-ਫ਼ਕੀਰਾਂ ਦੀਆਂ ਦਰਗਾਹਾਂ ਸਾਨੂੰ ਹਮੇਸ਼ਾ ਆਪਸੀ ਭਾਈਚਾਰੇ, ਪਿਆਰ, ਸਤਿਕਾਰ ਤੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੰਦੀਆਂ ਹਨ | ਅਜਿਹੇ ਧਾਰਮਿਕ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਨ ਵਿਚ ਮਦਦਗਾਰ ਸਾਬਤ ਹੁੰਦੇ ਹਨ | ਪ੍ਰਬੰਧਕਾਂ ਵਲੋਂ ਰਾਣਾ ਹਰਦੀਪ ਸਿੰਘ ਤੇ ਭਾਜਪਾ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਹਰਦੇਵ ਸਿੰਘ ਪੀਟਾ, ਅਨਿਲ ਗੋਇਲ, ਸੰਜੀਵ ਸੋਬਤੀ, ਮਨਜੀਤ ਸਿੰਘ ਸੈਦਪੁਰ, ਰਾਜੀਵ ਅਰੋੜਾ, ਰਵੀਸ਼ ਗੋਇਲ, ਸ਼ੈੱਰਫ ਘਈ, ਰਮਨ ਘਾਰੂ, ਕੁਲਵਿੰਦਰ ਗਿੱਲ, ਪ੍ਰਵੀਨ ਕੁਮਾਰ ਟਾਂਕ, ਸ਼ਰਨਜੀਤ ਸਿੰਘ ਸਾਬ ਸੈਦਪੁਰ, ਸਲੀਮ, ਪ੍ਰਵੀਨ ਕੁਮਾਰ ਟਿੰਕਾ, ਅੰਮਿ੍ਤਪਾਲ ਸਿੰਘ ਜੋਨਾ, ਅਕਾਸ਼ਦੀਪ ਸਿੰਘ ਉੱਪਲ, ਨੈਣਦੀਪ ਸਿੰਘ ਪੰਨੂੰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇੱਕੋ ਰਾਤ 'ਚ ਸੱਤ ਮੋਟਰਾਂ ਦੀਆਂ ਤਾਰਾਂ ਚੋਰੀ, ਜਾਂਦੇ-ਜਾਂਦੇ ਚੋਰ ਆਪਣਾ ਮੋਟਰਸਾਈਕਲ ਵੀ ਛੱਡ ਕੇ ਹੋਏ ਫ਼ਰਾਰ <br/> ਅਗਲੀ ਖ਼ਬਰ ਸੰਤ ਅਵਤਾਰ ਸਿੰਘ ਸੀਚੇਵਾਲ ਵਾਲਿਆਂ ਦੀ 38ਵੀਂ ਬਰਸੀ 28 ਮਈ ਨੂੰ
Ad Position 24