ਅੱਪਰਾ, 20 ਮਈ (ਦਲਵਿੰਦਰ ਸਿੰਘ ਅੱਪਰਾ)- ਬੀਤੇ ਦਿਨੀਂ ਜਾਰੀ ਹੋਏ ਬਾਰਵੀਂ ਜਮਾਤ ਦੇ ਨਤੀਜਿਆਂ 'ਚ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰਦਿਆਂ ਆਪਣਾ, ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਡਾਇਰੈਕਟਰ ਸੰਦੀਪ ਰਾਣਾ ਅਤੇ ਪਿ੍ੰਸੀਪਲ ਕਰੁਨੇਸ਼ ਨੰਦਾ ਨੇ ਨਤੀਜਿਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਕਾਮਰਸ ਗਰੁੱਪ 'ਚ 94.6% ਅੰਕ ਪ੍ਰਾਪਤ ਕਰਕੇ ਡੌਲੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ | 93.6% ਅੰਕ ਹਾਸਲ ਕਰਕੇ ਹਰਜਿੰਦਰ ਕੌਰ ਨੇ ਦੂਸਰਾ ਅਤੇ ਜਸਦੀਪ ਕੌਰ ਨੇ 92.6% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਹੀ ਮਨੀਸ਼ਾ, ਕਰਨ ਭਾਰਦਵਾਜ ਤੇ ਪ੍ਰਭਦੀਪ ਮੱਲ ਨੇ ਵੀ ਕ੍ਰਮਵਾਰ 91.8%, 75.4% ਅਤੇ 75.8% ਅੰਕ ਹਾਸਲ ਕੀਤੇ ਹਨ | ਹਿਊਮੈਨਟੀ ਗਰੁੱਪ 'ਚ 88.8% ਅੰਕ ਪ੍ਰਾਪਤ ਕਰਕੇ ਪਿ੍ਅੰਕਾ ਪਹਿਲੇ ਸਥਾਨ 'ਤੇ ਰਹੀ ਤੇ ਗੁਰਲੀਨ ਸਹੋਤਾ ਨੇ 78.6% ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ ਹਾਸਲ ਕੀਤੀ | ਪਿੰ੍ਰਸੀਪਲ ਕਰੁਨੇਸ਼ ਨੰਦਾ ਤੇ ਡਾਇਰੈਕਟਰ ਸੰਦੀਪ ਰਾਣਾ ਨੇ ਬੱਚਿਆਂ ਨੂੰ, ਉਹਨਾਂ ਦੇ ਮਾਪਿਆਂ ਅਤੇ ਮਿਹਨਤੀ ਸਟਾਫ਼ ਨੂੰ ਵਧਾਈ ਦਿੱਤੀ |