07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਧਨੀ ਪਿੰਡ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਚ' 800 ਦੇ ਕਰੀਬ ਲਗਾਏ ਗਏ ਬੂਟੇ <br/>

Ad Position 21
No active advertisement
ਧਨੀ ਪਿੰਡ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਮੌਕੇ ਪਿੰਡ ਦੇ ਵੱਖ-ਵੱਖ ਪਤਵੰਤੇ | <br/> 21-05-2026
ਜੰਡਿਆਲਾ ਮੰਜਕੀ, 20 ਮਈ (ਸੁਰਜੀਤ ਸਿੰਘ ਜੰਡਿਆਲਾ)- ਵਾਤਾਵਰਣ ਨੂੰ ਹਰਿਆ ਭਰਿਆ ਅਤੇ ਹਵਾ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ਼ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਪਵਿੱਤਰ ਜੰਗਲ ਦਾ ਧਨੀ ਪਿੰਡ ਵਿਚ ਆਗਾਜ਼ ਕੀਤਾ ਗਿਆ | ਇਸ ਜੰਗਲ ਵਿੱਚ 41 ਤਰ੍ਹਾਂ ਦੇ ਵੱਖ-ਵੱਖ ਪ੍ਰਕਾਰ ਦੇ ਪੌਦੇ ਲਗਾਏ ਗਏ ਜੋ ਵੱਡੇ ਹੋਣ ਤੇ ਵਧੀਆ ਦਰੱਖਤ ਦਿਖਾਈ ਦੇਣਗੇ ਅਤੇ ਜਿਸ ਨਾਲ ਆਲੇ -ਦੁਆਲੇ ਲਗਭਗ ਤਿੰਨ ਕਿਲੋਮੀਟਰ ਤੱਕ ਹਵਾ ਸ਼ੁੱਧ ਰਹੇਗੀ | ਇਸ ਮੌਕੇ ਇੰਟਰਨੈਸ਼ਨਲ ਕੋਚ ਸਟੇਟ ਐਵਾਰਡੀ ਹਰਮੇਸ਼ ਲਾਲ ਨੇ ਦੱਸਿਆ ਕਿ ਸ੍ਰ.ਮਹਿੰਗਾ ਸਿੰਘ ਦੇ ਪਰਿਵਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਸਿਮਰਦਿਆਂ ਇਹ ਜੰਗਲ ਲਵਾਇਆ ਹੈ |ਇਹ ਜੰਗਲ 300 ਸੁਕੇਅਰ ਮੀਟਰ ਦੇ ਵਿੱਚ ਲੱਗਿਆ ਹੈ ਅਤੇ ਜਿਸ ਦੇ ਵਿੱਚ 41 ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ ਹਨ | ਉਹਨਾਂ ਦੱਸਿਆ ਕਿ ਕੁੱਲ 800 ਬੂਟਾ ਇਸ ਜੰਗਲ ਵਿੱਚ ਲੱਗਾ ਹੈ ਤੇ ਇਸ ਜੰਗਲ ਦੀ ਹਰ ਵੇਲੇ ਸੇਵਾ ਕਰਨ ਲਈ ਇੱਕ ਸੇਵਾਦਾਰ ਵੀ ਪੱਕੇ ਤੌਰ 'ਤੇ ਲਗਾਇਆ ਗਿਆ ਹੈ | ਸਰਪੰਚ ਧਨੀ ਪਿੰਡ ਬਲਕਾਰ ਸਿੰਘ ਕੂੰਨਰ, ਗੁੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ, ਬਲਵੀਰ ਸਿੰਘ ਕੂੰਨਰ, ਇਸ ਜੰਗਲ ਨੂੰ ਜਪਾਨੀ ਤਕਨੀਕ ਰਾਹੀਂ ਲਗਾਉਣ ਲਈ ਸਿੱਖ ਈਕੋ ਸੁਸਾਇਟੀ ਲੁਧਿਆਣਾ ਦੇ ਕੋਆਰਡੀਨੇਟਰ ਸ੍ਰ.ਮਹਿੰਦਰ ਸਿੰਘ ਦਾ ਵੱਡਾ ਸਹਿਯੋਗ ਰਿਹਾ | ਧਨੀ ਪਿੰਡ ਵਿੱਚ ਲੱਗ ਰਹੇ ਇਸ ਜੰਗਲ ਪ੍ਰਤੀ ਪਿੰਡ ਵਾਸੀਆਂ ਵਿੱਚ ਕਾਫੀ ਸ਼ਰਧਾ ਤੇ ਉਤਸ਼ਾਹ ਦੇਖਣ ਨੂੰ ਮਿਲਿਆ |

Ad Position 22
No active advertisement
ਪਿਛਲੀ ਖ਼ਬਰ ਮੀਟਰ ਰੀਡਰਾਂ ਨੇ ਹੱਕੀ ਮੰਗਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵਲੋਂ 51 ਘੰਟੇ ਦਾ ਅਖੰਡ ਸੰਕੀਰਤਨ ਕੱਲ੍ਹ ਤੋਂ <br/>
Ad Position 24