ਸ਼ਾਹਕੋਟ, 20 ਮਈ (ਸੁਖਦੀਪ ਸਿੰਘ)- ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਰੂੜਾ ਰਾਮ ਪਰਜੀਆਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਪ੍ਰੋ. ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ) ਸਾਬਕਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਪਾਰਟੀ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ | ਕਾਮਰੇਡ ਰੂੜਾ ਰਾਮ ਜਿੱਥੇ ਆਪਣੀ ਪਾਰਟੀ ਜਾਂ ਜਥੇਬੰਦੀਆਂ 'ਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ, ਉਥੇ ਹੀ ਗ਼ਰੀਬ ਲੋਕਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾ ਸੰਘਰਸ਼ਮਈ ਰਹੇ | ਉਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਨੂੰ ਪਾਸੇ ਕਰਕੇ ਸਦਾ ਲੋਕਾਂ ਦੇ ਭਲੇ ਨੰੂ ਤਰਜ਼ੀਹ ਦਿੱਤੀ ਤੇ ਬਿਲਕੁਲ ਸਾਦਾ ਜੀਵਨ ਬਤੀਤ ਕੀਤਾ | ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ |