07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕੁਲਵਿੰਦਰ ਸਿੰਘ ਜੌਹਲ ਦੇ ਲੈਸਟਰ 'ਚ ਸਿੱਖ ਲਾਰਡ ਮੇਅਰ ਬਣਨ 'ਤੇ ਪਿੰਡ ਤੇਹਿੰਗ 'ਚ ਖ਼ੁਸ਼ੀ ਦੀ ਲਹਿਰ ਪਿੰਡ ਵਾਸੀਆਂ ਨੇ ਲੱਡੂ ਵੰਡੇ <br/>

Ad Position 21
No active advertisement
ਅਜੀਤ ਡੈਸਕ 21-05-2026
ਫਿਲੌਰ , 20 ਮਈ (ਸਤਿੰਦਰ ਸ਼ਰਮਾ)-ਇੰਗਲੈਂਡ ਦੇ ਮਿੰਨੀ ਭਾਰਤ ਵਜੋਂ ਜਾਣੇ ਜਾਂਦੇ ਪ੍ਰਸਿੱਧ ਸ਼ਹਿਰ ਲੈਸਟਰ ਦੀ ਸਿਆਸਤ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਪੰਜਾਬੀ ਅੰਮਿ੍ਤਧਾਰੀ ਗੁਰਸਿੱਖ ਨੂੰ ਸਿਟੀ ਕੌਂਸਲ ਦਾ ਲਾਰਡ ਮੇਅਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ | ਕੁਲਵਿੰਦਰ ਸਿੰਘ ਜੌਹਲ ਨੇ ਲੈਸਟਰ ਦੇ ਪਹਿਲੇ ਪੂਰਨ ਗੁਰਸਿੱਖ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ ਹੈ ਜਿਸ ਕਰਕੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿਚ ਖੁਸ਼ੀ ਅਤੇ ਮਾਣ ਦਾ ਮਾਹੌਲ ਦੇਖਣ ਨੂੰ ਮਿਲਿਆ | ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ ਜੌਹਲ ਦਾ ਸੰਬੰਧ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਫਿਲੌਰ ਨੇੜਲੇ ਪਿੰਡ ਤੇਹਿੰਗ ਨਾਲ ਹੈ | ਉਹ ਛੋਟੀ ਉਮਰ ਵਿਚ ਹੀ ਆਪਣੇ ਪਰਿਵਾਰ ਨਾਲ ਇੰਗਲੈਂਡ ਜਾ ਵਸੇ ਸਨ | ਉਨ੍ਹਾਂ ਦੀ ਮਾਤਾ ਤਰਸੇਮ ਕੌਰ ਅਤੇ ਪਿਤਾ ਜਸਵੀਰ ਸਿੰਘ ਜੌਹਲ ਨੇ ਉਨ੍ਹਾਂ ਨੂੰ ਸਿੱਖੀ ਨਾਲ ਜੋੜਿਆ ਅਤੇ ਮਿਹਨਤ ਤੇ ਲੋਕ ਸੇਵਾ ਦੇ ਸੰਸਕਾਰ ਦਿੱਤੇ | ਕੁਲਵਿੰਦਰ ਸਿੰਘ ਜੌਹਲ ਨੇ ਆਪਣੀ ਪੜ੍ਹਾਈ ਲੈਸਟਰ 'ਚ ਪੂਰੀ ਕੀਤੀ | ਬਾਅਦ 'ਚ ਰਸਲ ਕਾਸਟਿੰਗਜ਼ ਕੰਪਨੀ ਵਿਚ ਲਗਭਗ 25 ਸਾਲ ਕੰਮ ਕੀਤਾ | ਇਸ ਦੌਰਾਨ ਉਹ ਮਜ਼ਦੂਰਾਂ ਦੇ ਹੱਕਾਂ ਲਈ ਵੀ ਅਵਾਜ਼ ਚੁੱਕਦੇ ਰਹੇ ਅਤੇ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਰਹੇ ਹਨ | ਕੁਲਵਿੰਦਰ ਸਿੰਘ ਜੌਹਲ ਦੇ ਯੂ.ਕੇ. ਵਿਚ ਲਾਰਡ ਮੇਅਰ ਬਣਨ 'ਤੇ ਉਨ੍ਹਾਂ ਦੇ ਜੱਦੀ ਪਿੰਡ ਤੇਹਿੰਗ ਵਿਖੇ ਪਿੰਡ ਵਾਸੀਆਂ ਨੇ ਭੰਗੜੇ ਪਾਏ ਅਤੇ ਖੂਬ ਖੁਸ਼ੀ ਮਨਾਈ ਤੇ ਲੱਡੂ ਵੰਡੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਪਤਵੰਤਿਆਂ ਨੇ ਕਿਹਾ ਕਿ ਕੁਲਵਿੰਦਰ ਸਿੰਘ ਜੌਹਲ ਨੇ ਉਨ੍ਹਾਂ ਦੇ ਪਿੰਡ ਤੇਹਿੰਗ ਦਾ ਨਾਮ ਦੇਸ਼ਾਂ ਵਿਦੇਸ਼ਾਂ 'ਚ ਰੌਸ਼ਨ ਕਰ ਦਿੱਤਾ ਹੈ | ਪਿੰਡ ਵਾਸੀਆਂ ਨੇ 'ਅਕਾਲ ਪੁਰਖ ਵਾਹਿਗੁਰੂ' ਦੇ ਚਰਨਾਂ 'ਚ ਅਰਦਾਸ ਕੀਤੀ ਕਿ ਕੁਲਵਿੰਦਰ ਸਿੰਘ ਜੌਹਲ ਨੂੰ ਹੋਰ ਬੁਲੰਦੀਆਂ ਬਖ਼ਸ਼ਣ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਲੋਹੀਆਂ ਦੇ ਸਫਾਈ ਸੇਵਕਾਂ ਦੀ ਹੜਤਾਲ ਨੂੰ ਨੌਜਵਾਨ ਉਮੀਦਵਾਰ ਤੇਜੀ ਵਲੋਂ ਸਮਰਥਨ <br/> ਅਗਲੀ ਖ਼ਬਰ ਕਾਮਰੇਡ ਰੂੜਾ ਰਾਮ ਹਮੇਸ਼ਾ ਗ਼ਰੀਬ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ- ਪ੍ਰੋ. ਸਚਦੇਵਾ
Ad Position 24