07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਗਰ ਪੰਚਾਇਤ ਲੋਹੀਆਂ ਦੇ ਸਫਾਈ ਸੇਵਕਾਂ ਦੀ ਹੜਤਾਲ ਨੂੰ ਨੌਜਵਾਨ ਉਮੀਦਵਾਰ ਤੇਜੀ ਵਲੋਂ ਸਮਰਥਨ <br/>

Ad Position 21
No active advertisement
ਅਜੀਤ ਡੈਸਕ 21-05-2026
ਲੋਹੀਆਂ ਖਾਸ, 20 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਚੱਲ ਰਹੀਆਂ ਨਗਰ ਪੰਚਾਇਤ ਲੋਹੀਆਂ ਦੀਆਂ ਆਮ ਚੋਣਾਂ ਦੌਰਾਨ ਉਸ ਵੇਲੇ ਦੂਜਿਆਂ ਦੀ ਮਦਦ ਕਰਨ ਵਰਗੇ ਸੁਖਾਵੇਂ ਪਲ ਦੇਖਣ ਨੂੰ ਮਿਲੇ ਜਦੋਂ ਹਰ ਉਮੀਦਵਾਰ ਕੋਲ ਆਪਣੇ ਵੋਟਰਾਂ ਤੱਕ ਪਹੁੰਚ ਕਰਨੀ ਔਖੀ ਹੋਈ ਪਈ ਹੈ ਤਾਂ ਅਜਿਹੇ ਵਿੱਚ ਇੱਕ ਨੌਜਵਾਨ ਉਮੀਦਵਾਰ ਨੇ ਨਗਰ ਪੰਚਾਇਤ ਦਫ਼ਤਰ 'ਚ ਚੱਲ ਰਹੀ ਸਫਾਈ ਸੇਵਕਾਂ ਦੀ ਹੜਤਾਲ 'ਚ ਆਪ ਸ਼ਾਮਲ ਹੋ ਕੇ ਨਾ ਸਿਰਫ਼ ਸਮਰਥਨ ਦਿੱਤਾ, ਸਗੋਂ ਉਸ ਵੱਲੋਂ ਆਪਣੇ ਭਾਸ਼ਨ ਦੌਰਾਨ ਸਫਾਈ ਸੇਵਕਾਂ ਦੀ ਜ਼ੋਰਦਾਰ ਹਮਾਇਤ ਕਰਦਿਆਂ ਹਾਕਮ ਧਿਰ ਨੂੰ ਵੀ ਯਾਦ ਕਰਵਾ ਦਿੱਤਾ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਹੁਣ ਧਰਨੇ ਨਹੀਂ ਲੱਗਣਗੇ | ਸ਼ਾਇਦ ਇਹ ਸਭ ਤੋਂ ਛੋਟੀ ਉਮਰ 33 ਸਾਲ ਦਾ 'ਉਮੀਦਵਾਰ' ਹੈ, ਜੋ ਆਪਣੀ 'ਵੱਡੀ ਸਮਝ' ਦਿਖਾ ਗਿਆ ਜਾਪ ਰਿਹਾ ਸੀ | ਇਹ ਨੌਜਵਾਨ ਸੀ ਤਜਿੰਦਰਪਾਲ ਸਿੰਘ ਤੇਜੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਸ਼ਹਿਰ ਦੇ ਵਾਰਡ ਨੰ: 2 ਤੋਂ ਚੋਣ ਲੜ ਰਿਹਾ ਹੈ ਤੇ ਇਲਾਕੇ, ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਦੀ ਪਹਿਚਾਣ ਇੱਕ ਲੇਖਕ, ਗਾਇਕ ਤੇ ਹਰਮਨ ਪਿਆਰੇ ਯੂ-ਟਿਊਬਰ ਵਜੋਂ ਜਾਣੀ ਜਾਂਦੀ ਹੈ | ਦੱਸਣਯੋਗ ਹੈ ਕਿ ਆਪਣੇ 15ਵੇਂ ਦਿਨ 'ਚ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਦਾ ਬੁਰਾ ਹਾਲ ਹੈ ਤੇ ਨੌਜਵਾਨ ਤੇਜੀ ਵੱਲੋਂ ਸਰਕਾਰ ਨੂੰ 'ਲੋਕਾਂ 'ਤੇ ਤਰਸ ਖਾਣ' ਦੀ ਅਪੀਲ ਵੀ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਪਾਲ ਦੇ ਚੋਣ ਦਫ਼ਤਰ ਦਾ ਉਦਘਾਟਨ <br/> ਅਗਲੀ ਖ਼ਬਰ ਕੁਲਵਿੰਦਰ ਸਿੰਘ ਜੌਹਲ ਦੇ ਲੈਸਟਰ 'ਚ ਸਿੱਖ ਲਾਰਡ ਮੇਅਰ ਬਣਨ 'ਤੇ ਪਿੰਡ ਤੇਹਿੰਗ 'ਚ ਖ਼ੁਸ਼ੀ ਦੀ ਲਹਿਰ ਪਿੰਡ ਵਾਸੀਆਂ ਨੇ...
Ad Position 24