ਟਿਊਬਵੈੱਲ ਬਿੱਲਾਂ ਦਾ ਪਾਵਰਕਾਮ ਨੇ ਨਗਰ ਨਿਗਮ ਤੋਂ ਮੰਗਿਆ 36 ਕਰੋੜ
ਅਜੀਤ ਡੈਸਕ
22-05-2026
ਉਧਰ ਮੇਅਰ ਵਨੀਤ ਧੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ 2021 ਵਿਚ ਫ਼ੈਸਲਾ ਕਰ ਦਿੱਤਾ ਸੀ ਕਿ ਟਿਊਬਵੈੱਲਾਂ ਦੇ ਬਿੱਲਾਂ ਦੀ ਅਦਾਇਗੀ ਨਗਰ ਨਿਗਮਾਂ ਨਹੀਂ ਕਰਨਗੀਆਂ ਸਗੋਂ ਇਨ੍ਹਾਂ ਬਿੱਲਾਂ ਦੀ ਅਦਾਇਗੀ ਸਰਕਾਰ ਕਰੇਗੀ | ਸ੍ਰੀ ਧੀਰ ਨੇ ਕਿਹਾ ਕਿ ਉਹ ਇਸ ਦੀ ਅਦਾਇਗੀ ਨਹੀਂ ਕਰਨਗੇ | ਸ਼ਾਮ ਨੂੰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੂੰ ਇਕ ਚਿੱਠੀ ਲਿਖ ਕੇ ਇਸ ਬਾਰੇ ਮਸਲਾ ਉਠਾ ਕੇ ਇਸ ਨੂੰ ਹੱਲ ਕਰਵਾਉਣ ਦੀ ਸਿਫ਼ਾਰਸ਼ ਕੀਤੀ ਹੈ |